ਅਣਪਛਾਤੇ ਚੋਰਾਂ ਵੱਲੋਂ ਗਲੀ ‘ਚ ਖੜੀ ਸੈਂਟਰੋ ਕਾਰ ਚੋਰੀ

Saturday, Nov 16, 2024 - 06:12 PM (IST)

ਅਣਪਛਾਤੇ ਚੋਰਾਂ ਵੱਲੋਂ ਗਲੀ ‘ਚ ਖੜੀ ਸੈਂਟਰੋ ਕਾਰ ਚੋਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ਼ਹਿਰ ਅਤੇ ਕਸਬੇ ਅੰਦਰ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਜਿੱਥੇ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਉੱਥੇ ਹੀ ਲੋਕ ਆਪਣੇ- ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਬੀਤੀ ਰਾਤ ਸਥਾਨਕ ਮਿੱਠਨ ਲਾਲ ਵਾਲੀ ਗਲੀ ਵਿੱਚੋਂ ਸੈਂਟਰੋ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । 

ਇਹ ਵੀ ਪੜ੍ਹੋ-  ਪ੍ਰੇਮੀ ਨਾਲ ਗੱਡੀ 'ਚ ਸਵਾਰ ਔਰਤ ਨਾਲ ਉਹ ਹੋਇਆ ਜੋ ਸੋਚਿਆ ਵੀ ਨਾ ਸੀ

ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ ਦਰਖਾਸਤ 'ਚ ਕਪਿਲ ਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਰਿਸ਼ਤੇਦਾਰੀ ਵਿੱਚ ਪਰਿਵਾਰ ਸਮੇਤ ਆਪਣੀ ਸੈਂਟਰੋ ਕਾਰ ਨੰਬਰ ਪੀਬੀ 10 ਬੀਐਮ 9803 ਤੇ ਸ੍ਰੀ ਮੁਕਤਸਰ ਸਾਹਿਬ ਆਇਆ ਸੀ ।ਰਾਤ ਸਮੇਂ ਆਪਣੀ ਕਾਰ ਘਰ ਦੇ ਬਾਹਰ ਮਿੱਠਨ ਲਾਲ ਵਾਲੀ ਗਲੀ ਵਿੱਚ ਖੜੀ ਕੀਤੀ ਸੀ। ਜਦ ਸਵੇਰੇ ਪਰਿਵਾਰ ਨੇ ਦੇਖਿਆ ਤਾਂ ਗਲੀ ‘ਚੋਂ ਕਾਰ ਗਾਇਬ ਸੀ । ਉਹਨਾਂ ਕਾਰ ਦੀ ਭਾਲ ਕਰਨ ਤੋਂ ਇਲਾਵਾ ਗਲੀ ਵਿਚ ਆਸ-ਪਾਸ ਦੇ ਘਰਾਂ ਦੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਦੇਖਣ ਦੀ ਕੋਸ਼ਿਸ਼ ਵੀ ਕੀਤੀ ਪਰ ਰਾਤ ਸਮੇਂ ਧੁੰਦ ਬਹੁਤ ਜ਼ਿਆਦਾ ਹੋਣ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ । ਪੁਲਸ ਨੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਧੁੰਦ ਕਾਰਨ ਵੱਡਾ ਹਾਦਸਾ, ਬੱਸ ਤੇ ਟਰੈਕਟਰ ਦੀ ਟੱਕਰ 'ਚ ਇਕ ਦੀ ਮੌਤ ਤੇ ਕਈ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News