ਨਾਭਾ ’ਚ ਨਕਲੀ ਰਿਵਾਲਵਰ ’ਤੇ ਤੇਜ਼ ਹਥਿਆਰ ਨਾਲ ਵੱਡੀ ਵਾਰਦਾਤ ਕਰਨ ਆਏ 2 ਲੁਟੇਰੇ ਗ੍ਰਿਫ਼ਤਾਰ

05/05/2022 5:38:08 PM

ਨਾਭਾ (ਸੁਸ਼ੀਲ ਜੈਨ) : ਅੱਜ ਇੱਥੇ ਦੁੱਲਦੀ ਗੇਟ ਤੋਂ ਬਾਹਰ ਦਿਨ ਦਿਹਾੜੇ ਨਕਲੀ ਰਿਵਾਲਵਰ ਦੀ ਨੌਕ ਅਤੇ ਤੇਜ਼ ਹਥਿਆਰ ਨਾਲ ਵੱਡੀ ਵਾਰਦਾਤ ਕਰਨ ਆਏ ਦੋ ਲੁਟੇਰਿਆਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਦੁਪਹਿਰ ਸਮੇਂ ਗਊਸ਼ਾਲਾ ਆਸ਼ਰਮ ਲਾਗੇ ਗੁਪਤਾ ਇੰਟਰਪ੍ਰਾਈਜਿਜ਼ ਨਾਮੀਂ ਵਿਦੇਸ਼ੀ ਐਕਸਚੇਜ਼ ’ਚ ਦੋ ਲੁਟੇਰੇ ਆਏ। ਉਨ੍ਹਾਂ ਕਾਊਂਟਰ ’ਤੇ ਬੈਠੀ ਮੈਡਮ ਨੂੰ ਕਿਹਾ ਕਿ ਸਾਡੇ ਵਿਦੇਸ਼ ਤੋਂ ਪੈਸੇ ਆਉਣੇ ਹਨ। ਕੁਝ ਮਿੰਟਾਂ ਬਾਅਦ ਜਦੋਂ ਮੈਡਮ ਮਿੰਨੀ ਗੋਇਲ (52) ਨੋਟਾਂ ਦੀ ਗਿਣਤੀ ਕਰ ਰਹੀ ਸੀ ਤਾਂ ਇਕ ਲੁਟੇਰੇ ਨੇ ਰਿਵਾਲਰ ਦੀ ਨੌਕ ’ਤੇ ਨਕਦੀ ਖੋਹੀ। ਦੂਜਾ ਲੁਟੇਰਾ ਗੱਲੇ ’ਚੋਂ ਪੈਸੇ ਕੱਢ ਕੇ ਭੱਜ ਗਿਆ। ਲੁਟੇਰਿਆਂ ਨੇ ਮਿੰਨੀ ਗੋਇਲ ਦੇ 29 ਸਾਲਾ ਬੇਟੇ ਧੀਰਜ ਗੋਇਲ ਨੂੰ ਤੇਜ਼ ਹਥਿਆਰ ਨਾਲ ਫੱਟੜ ਕਰ ਦਿੱਤਾ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਿਹਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਸੂਚਨਾ ਮਿਲਣ ’ਤੇ ਮਿੰਟਾਂ ’ਚ ਹੀ ਪੁਲਸ ਇੰਸਪੈਕਟਰ ਰਾਕੇਸ਼ ਕੁਮਾਰ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਦੋਵੇਂ ਲੁਟੇਰਿਆਂ ਵੀਰਪਾਲ ਸਿੰਘ ਤੇ ਗੁਰਸੇਵਕ ਸਿੰਘ ਵਾਸੀ ਕੌਲ ਨੂੰ ਕਾਬੂ ਕਰ ਲਿਆ। ਪੁਲਸ ਦੀ ਇਸ ਕਾਰਵਾਈ ਨਾਲ ਦੀਪਕ ਨਾਗਪਾਲ ਸਮੇਤ ਹੋਰ ਦੁਕਾਨਦਾਰਾਂ ਨੇ ਪੁਲਸ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਹ ਪਹਿਲਾਂ ਮੌਕਾ ਸੀ ਜਦੋਂ ਇੱਥੇ ਪੰਜਾਬ ਪੁਲਸ ਜਿੰਦਾਬਾਦ ਦੇ ਨਾਅਰੇ ਸਣੇ ਗਏ। ਫੱਟੜ ਨੌਜਵਾਨ ਨੂੰ ਸਿਵਿਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਲੋਕਾਂ ਨੇ ਇਕ ਲੁਟੇਰੇ ਦੀ ਛਿੱਤਰ ਪਰੇਡ ਵੀ ਕੀਤੀ। ਐੱਸ. ਐੱਸ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਧੀਰਜ ਗੋਇਲ ਦੇ ਬਿਆਨਾਂ ਅਨੁਸਾਰ ਦੋਵੇਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੇਜ਼ਧਾਰ ਹਥਿਆਰ ਦਾਤੀ ਤੇ ਨਕਲੀ ਰਿਵਾਲਵਰ (ਖਿਡੌਣਾ) ਵੀ ਬਰਾਮਦ ਕੀਤਾ ਗਿਆ ਹੈ। ਹੁਣ ਪੁਲਸ ਰਿਮਾਂਡ ’ਤੇ ਲੈ ਕੇ ਅਗਲੇਰੀ ਜਾਂਚ ਕਰੇਗੀ। 

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News