2 ਹਥਿਆਰਬੰਦ ਲੁਟੇਰੇ ਨਿੱਜੀ ਹਸਪਤਾਲ ਦੇ ਡਾਕਟਰ ਕੋਲੋਂ ਨਗਦੀ ਤੇ ਮੋਬਾਇਲ ਖੋਹ ਕੇ ਫਰਾਰ

05/06/2022 12:54:20 PM

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਕਲੇਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੋ ਹਥਿਆਰਬੰਦ ਨੌਜਵਾਨਾਂ ਵੱਲੋਂ ਡਾਕਟਰ ਕੋਲੋਂ ਨਗਦੀ ਅਤੇ ਉਸਦਾ ਕੀਮਤੀ ਮੋਬਾਇਲ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫ਼ਰੀਦਕੋਟ ਨਿਵਾਸੀ ਡਾਕਟਰ ਕ੍ਰਿਸ਼ਨ ਗੁਪਤਾ ਨੇ ਦੱਸਿਆ ਕਿ ਉਹ ਬੀ.ਏ.ਐੱਮ.ਐੱਸ ਡਾਕਟਰ ਹੈ ਅਤੇ ਪਿੰਡ ਕਲੇਰ ਵਿਖੇ ਸਾਲ 2005 ਤੋਂ ਆਪਣਾ ਹਸਪਤਾਲ ਚਲਾ ਰਿਹਾ ਹੈ। ਸ਼ਿਕਾਇਤ ਕਰਤਾ ਅਨੁਸਾਰ ਬੀਤੀ ਦੇਰ ਸ਼ਾਮ ਗਏ ਜਦੋਂ ਉਹ ਹਸਪਤਾਲ ਵਿੱਚ ਮੌਜੂਦ ਸੀ ਤਾਂ ਦੋ ਨੌਜਵਾਨ ਸ਼ੱਕੀ ਪਹਿਰਾਵੇ ਵਿੱਚ ਆਏ ਅਤੇ ਇਹ ਕਹਿਕੇ ਕਿ ਉਹ ਪਿੰਡ ਪੱਕਾ ਤੋਂ ਆਏ ਹਨ। ਉਨ੍ਹਾਂ ’ਚੋਂ ਇੱਕ ਨੇ ਲੱਤਾ ਬਾਹਾਂ ’ਚ ਦਰਦ ਹੋਣ ਦੀ ਸ਼ਿਕਾਇਤ ਕਰਦਿਆਂ ਦਵਾਈ ਦੀ ਮੰਗ ਕੀਤੀ ਜਿਸ ’ਤੇ ਸ਼ਿਕਾਇਤ ਕਰਤਾ ਕੋਲੋਂ ਦਵਾਈ ਦੇਣ ਉਪਰੰਤ ਦੋਵੇਂ ਚਲੇ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਸ਼ਿਕਾਇਤ ਕਰਤਾ ਅਨੁਸਾਰ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਫਿਰ ਵਾਪਿਸ ਆ ਗਏ ਅਤੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਜਿਸਦਾ ਕੱਦ ਛੋਟਾ ਸੀ ਅੰਦਰ ਆ ਗਿਆ ਅਤੇ ਦੂਸਰਾ ਹਸਪਤਾਲ ਦੇ ਗੇਟ ’ਤੇ ਖੜ੍ਹਾ ਰਿਹਾ। ਸ਼ਿਕਾਇਤ ਕਰਤਾ ਅਨੁਸਾਰ ਜਦ ਉਸਨੇ ਅੰਦਰ ਆਕੇ ਦਵਾਈ ਬਾਰੇ ਪੁੱਛਿਆ ਤਾਂ ਗੇਟ ’ਤੇ ਖਲੋਤੇ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਂਣ ਲਿਆ। ਇਹ ਵੇਖ ਕੇ ਸ਼ਿਕਾਇਤ ਕਰਤਾ ਜਦ ਪਾਸੇ ਹੋਣ ਲੱਗਾ ਤਾਂ ਉਸਨੇ ਫਾਇਰ ਕਰ ਦਿੱਤਾ ਜੋ ਮੇਜ ਦੇ ਸ਼ੀਸ਼ੇ ’ਤੇ ਲੱਗਾ। ਇਸਤੋਂ ਬਾਅਦ ਅੰਦਰ ਆਏ ਨੌਜਵਾਨ ਨੇ ਵੀ ਇਹ ਕਹਿਕੇ ਕਿ ਜੋ ਕੁਝ ਹੈ ਉਸ ਹਵਾਲੇ ਕਰ ਦਿਓ। ਸ਼ਿਕਾਇਤ ਕਰਤਾ ’ਤੇ ਪਿਸਤੌਲ ਤਾਂਣ ਲਿਆ ਅਤੇ ਮੇਜ ਦੇ ਦਰਾਜ਼ ਵਿੱਚ ਪਈ ਨਗਦੀ ਅਤੇ ਇੱਕ ਮੋਬਾਇਲ ਜਿਸਦੀ ਕੀਮਤ ਕਰੀਬ  30 ਹਜ਼ਾਰ ਰੁਪਏ ਬਣਦੀ ਹੈ ਕੱਢ੍ਹ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News