ਟਰੱਕ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 1 ਦੀ ਮੌਤ, 3 ਜ਼ਖਮੀ

Tuesday, Sep 13, 2022 - 04:25 AM (IST)

ਟਰੱਕ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 1 ਦੀ ਮੌਤ, 3 ਜ਼ਖਮੀ

ਲੁਧਿਆਣਾ (ਰਾਜ) : ਓਵਰ ਸਪੀਡ ਟਰੱਕ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਈ-ਰਿਕਸ਼ਾ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। ਮ੍ਰਿਤਕ ਨਾਨਯ (25) ਹੈ, ਜਦਕਿ ਜ਼ਖਮੀ ਗੁਲਜ਼ਾਰ, ਅਸਲਮ ਅਤੇ ਰਿਆਜ਼ ਹਨ, ਜਿਨ੍ਹਾਂ ’ਚੋਂ ਇਕ ਨੂੰ ਜੀ.ਟੀ.ਬੀ. ਤੇ 2 ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਅਤੇ ਈ-ਰਿਕਸ਼ਾ ਚਾਲਕ ਦੋਵੇਂ ਫਰਾਰ ਹੋ ਗਏ। ਮੌਕੇ ’ਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪੁੱਜੀ। ਟਰੱਕ ਕਬਜ਼ੇ ’ਚ ਲੈ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਜ਼ਖਮੀ ਨੇ ਦੱਸਿਆ ਕਿ ਉਸ ਦਾ ਦੋਸਤ ਰਿਆਜ਼ ਪਿੰਡ ਤੋਂ ਲੁਧਿਆਣਾ ਆਇਆ ਹੋਇਆ ਸੀ। ਸੋਮਵਾਰ ਸਵੇਰੇ ਉਹ ਉਸ ਨੂੰ ਸਟੇਸ਼ਨ 'ਤੇ ਲੈਣ ਲਈ ਆਪਣੇ ਦੋਸਤ ਅਸਲਮ ਤੇ ਨਾਨਯ ਨਾਲ ਗਿਆ ਸੀ। ਉੱਥੋਂ ਘਰ ਤੱਕ ਉਨ੍ਹਾਂ ਨੇ ਈ-ਰਿਕਸ਼ਾ ਕੀਤਾ, ਜਦ ਉਨ੍ਹਾਂ ਦਾ ਈ-ਰਿਕਸ਼ਾ ਬਰਾਊਨ ਰੋਡ ਤੋਂ ਹੁੰਦੇ ਹੋਏ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 16 ਨੂੰ ਹੋਵੇਗੀ ਸੀ-4 ਪਲਾਂਟੇਸ਼ਨ ਤੇ ਧਮਾਕਾ ਵੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News