ਵੱਖ-ਵੱਖ ਹਾਦਸਿਅਾਂ 8 ਜ਼ਖਮੀ

12/12/2018 3:02:01 AM

ਬਠਿੰਡਾ, (ਜ. ਬ.)- ਓਵਰਬ੍ਰਿਜ ’ਤੇ ਤੇਜ਼ ਰਫਤਾਰ ਟਰੱਕ ਦੀ ਟੱਕਰ ਨਾਲ ਕਾਰ ਬੁਰੀ ਤਰ੍ਹਾਂ ਪਲਟ ਗਈ ਅਤੇ ਕਾਰ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਬਰਨਾਲਾ ਰੋਡ ਓਵਰਬ੍ਰਿਜ ’ਤੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਪਲਟ ਗਈ ਤੇ ਕਾਰ ’ਚ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਪਰਮਜੀਤ ਕੌਰ ਤੇ ਹਰਨੇਕ ਸਿੰਘ (47) ਵਾਸੀ ਬਰਨਾਲਾ ਵਜੋਂ ਹੋਈ।  ਉਧਰ, ਮਲੋਟ ਰੋਡ ’ਤੇ 2 ਮੋਟਰਸਾਈਕਲ ਸਵਾਰ ਕਾਰ ਦੀ ਟੱਕਰ ਨਾਲ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਸੰਦੀਪ ਗੋਇਲ ਮੌਕੇ ’ਤੇ ਪਹੁੰਚੇ ਤੇ ਜ਼ਖਮੀ ਸੁਖਦੇਵ ਸਿੰਘ (38) ਵਾਸੀ ਕੋਟਭਾਈ ਤੇ ਰਜਿੰਦਰ ਸਿੰਘ (18) ਵਾਸੀ ਮਲੋਟ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਇਧਰ, ਸਦਭਾਵਨਾ ਚੌਕ ’ਚ ਅਣਪਛਾਤੇ ਵਾਹਨ ਦੀ ਫੇਟ ਨਾਲ ਗਗਨਦੀਪ ਸਿੰਘ (18) ਵਾਸੀ ਬਠਿੰਡਾ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਮੁਕਤਸਰ ਰੋਡ ’ਤੇ ਭਲਾਈਆਣਾ ਨਜ਼ਦੀਕ ਅਸੰਤੁਲਿਤ ਹੋਣ ਕਾਰਨ ਮੋਟਰਸਾਈਕਲ ਸਵਾਰ ਖਤਾਨਾਂ ’ਚ ਡਿੱਗ ਕਿ ਜ਼ਖ਼ਮੀ ਹੋ ਗਿਆ, ਜਿਸ ਨੂੰ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀ ਦੀ ਪਛਾਣ ਕੁਲਜੀਤ ਸਿੰਘ (22) ਵਾਸੀ ਜੱਸੀ ਪੌ ਵਾਲੀ ਵਜੋਂ ਹੋਈ ਜੋ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਇਸੇ ਤਰ੍ਹਾਂ ਅਮਰੀਕ ਸਿੰਘ ਰੋਡ ’ਤੇ ਇਕ ਪੁਰਾਣੀ ਇਮਾਰਤ ਨੂੰ ਤੋਡ਼ਦੇ ਸਮੇਂ 2 ਮਜ਼ਦੂਰ ਕੰਧ ਹੇਠ ਦੱਬ ਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸੰਸਥਾ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਅਾਂ ਦੀ ਪਛਾਣ ਮਨੋਜ ਸ਼ਾਹ (25) ਤੇ ਰਾਜੂ (25) ਵਾਸੀ ਬਠਿੰਡਾ ਵਜੋਂ ਹੋਈ।


KamalJeet Singh

Content Editor

Related News