ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 12 ਸਾਲ  ਬਾਅਦ ਕੱਢਿਆ ਵੈਟਨਰੀ ਇੰਸਪੈਕਟਰਾਂ ਦੇ ਸਰਵਿਸ ਰੂਲਾਂ ਦਾ ਫਸਿਆ ਗੱਡਾ

05/15/2021 2:22:02 PM

ਮੋਹਾਲੀ (ਨਿਆਮੀਆਂ, ਰਮਨਜੀਤ): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਦਿਨ ਰਾਤ ਅਣਥੱਕ ਮਿਹਨਤ ਸਦਕਾ 12 ਸਾਲ ਤੋਂ ਆਪਣੇ ਸੇਵਾ ਨਿਯਮ ਬਣਾਉਣ ਨੂੰ ਲੈ ਕੇ ਸੰਘਰਸ਼ ਕਰ ਰਹੇ ਵੈਟਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ  ਵਿੱਤ ਵਿਭਾਗ ,ਪ੍ਰਸੋਨਲ ਵਿਭਾਗ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਆਫ਼ਿਸਰ ਦੀ ਹਾਈ ਪਾਵਰ ਕਮੇਟੀ ਅਤੇ ਮੁੱਖ ਮੰਤਰੀ ਪੰਜਾਬ ਤੋਂ ਪ੍ਰਵਾਨਗੀ ਦਿਵਾ ਕੇ ਫਾਈਲ ਪੰਜਾਬ ਸਰਕਾਰ ਦੇ ਕਾਨੂੰਨੀ ਦੇ ਦਫ਼ਤਰ ਦੇ ਸਪੁਰਦ ਕਰਕੇ ਅੱਜ ਕਾਨੂੰਨੀ ਮਸੀਰ ਪੰਜਾਬ ਨੇ ਪਸ਼ੂ ਪਾਲਣ ਵਿਭਾਗ ਵਿਚ ਕੰਮ ਕਰ ਰਹੇ ਗਰੁਪ ਏ.ਬੀ.ਸੀ. ਦੇ ਅਧਿਕਾਰੀਆਂ ਅਤੇ ਵੈਟਨਰੀ ਇੰਸਪੈਕਟਰਾਂ ਸਮੇਤ ਇਨ੍ਹਾਂ ਵਰਗਾਂ ਦੇ ਰੂਲ ਛਾਪ ਦਿਤੇ ਜਿਸ ਨਾਲ ਵਿਭਾਗ ਵਿਚ ਵੈਟਨਰੀ ਇੰਸਪੈਕਟਰਾਂ ਦੀ ਅਤੇ ਹੋਰ ਵਰਗਾਂ ਦੀ ਭਰਤੀ ਦਾ ਰਾਹ ਖੋਲ੍ਹ ਦਿੱਤਾ। 

ਇਹ ਵੀ ਪੜ੍ਹੋ:  ਪੰਜਾਬ ਦੇ 23ਵੇਂ ਜ਼ਿਲ੍ਹੇ 'ਮਲੇਰਕੋਟਲਾ' ਦਾ ਇਤਿਹਾਸ, ਜਾਣੋ ਕਿਵੇਂ ਹੋਈ ਸੀ ਸ਼ਹਿਰ ਦੀ ਸਥਾਪਨਾ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਕਿਸ਼ਨ ਚੰਦਰ ਮਹਾਜਨ, ਰਾਜੀਵ ਮਲਹੋਤਰਾ, ਗੁਰਦੀਪ ਬਾਸੀ, ਜਗਰਾਜ ਟੱਲੇਵਾਲ, ਦਲਜੀਤ ਸਿੰਘ ਰਾਜਾਤਾਲ, ਮਨਦੀਪ ਸਿੰਘ ਗਿਲ, ਗੁਰਮੀਤ ਮਹਿਤਾ, ਰਾਮ ਲੁਭਾਇਆ, ਜਗਸੀਰ ਸਿੰਘ ਖਿਆਲਾ, ਜਸਵਿੰਦਰ ਸਿੰਘ ਢਿਲੋਂ, ਹਰਪਰੀਤ ਸਿੰਘ ਸਿਧੂ, ਹਰਪਰੀਤ ਸਿੰਘ ਚਤਰਾ,ਸਤਨਾਮ ਸਿੰਘ ਢੀਂਡਸਾ,ਬਲਦੇਵ ਸਿੰਘ ਸਿਧੂ ਆਦਿ ਆਗੂਆਂ ਨੇ ਕਿਹਾ ਹੈ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਉਨ੍ਹਾਂ ਦੇ ਕੇਡਰ ਨੂੰ ਜੋ 12 ਸਾਲਾਂ ਸੰਘਰਸ ਤੋਂ ਬਾਅਦ ਵੈਟਨਰੀ ਇੰਸਪੈਕਟਰਾਂ ਨੂੰ ਰਾਹਤ ਦਿਤੀ ਹੈ ਉਨ੍ਹਾਂ ਦੀ ਐਸੋਸੀਏਸ਼ਨ ਸਦਾ ਉਨ੍ਹਾਂ ਦੀ ਰਿਣੀ ਰਹੇਗੀ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਦੱਸਣਯੋਗ ਹੈ ਕਿ 20 ਫਰਵਰੀ 2009 ਨੂੰ ਵੈਟਨਰੀ ਇੰਸਪੈਕਟਰਾਂ ਨੂੰ ਵੈਟਨਰੀ ਫਾਰਮਾਸਿਸਟਾਂ  ਤੋਂ ਵੈਟਨਰੀ ਇੰਸਪੈਕਟਰਾਂ ਦਾ ਦਰਜਾ ਮਿਲਿਆ ਸੀ ਤੇ ਐਸੋਸੀਏਸ਼ਨ 2009 ਤੋਂ ਹੀ ਉਨ੍ਹਾਂ ਦੇ ਸਰਵਿਸ ਰੂਲ ਬਣਾਉਣ ਲ‌ਈ ਸੰਘਰਸ਼ ਕਰ ਰਹੀ ਸੀ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ


Shyna

Content Editor

Related News