ਦੋਰਾਹਾ ਤੋਂ ਰੋਪੜ ਜਾਂਦੀ ਸੜਕ ’ਤੇ ਲੱਗੇ ਟੋਲ ਪਲਾਜ਼ੇ ’ਤੇ ਕਿਸਾਨਾਂ ਦਾ ਧਰਨਾ ਜਾਰੀ, ਕੀਤੀ ਇਹ ਮੰਗ

04/05/2022 4:06:40 PM

ਮਾਛੀਵਾੜਾ (ਬਿਊਰੋ) - ਖੇਤੀ ਕਾਨੂੰਨ ਰੱਦ ਕਰਾਉਣ ਮਗਰੋਂ ਜਿੱਥੇ ਦੇਸ਼ ਭਰ ’ਚ ਕਿਸਾਨਾਂ ਨੇ ਆਪਣੇ ਧਰਨੇ ਮੁਲਤਵੀ ਕਰ ਦਿੱਤੇ ਸੀ, ਉਥੇ ਹੀ ਕੁੱਝ ਥਾਵਾਂ ਅਜਿਹੀਆਂ ਹਨ, ਜਿੱਥੇ ਆਪਣੀਆਂ ਮੰਗਾਂ ਖਾਤਰ ਕਿਸਾਨ ਲਗਾਤਾਰ ਮੋਰਚਾ ਸੰਭਾਲੀ ਬੈਠੇ ਹੋਏ ਹਨ। ਦੋਰਾਹਾ ਤੋਂ ਰੋਪੜ ਜਾਂਦੀ ਸੜਕ ਉਪਰ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਾਉਣ ਮਗਰੋਂ ਵੀ ਕਿਸਾਨਾਂ ਦਾ ਧਰਨਾ 25 ਜਨਵਰੀ ਤੋਂ ਇੱਥੇ ਜਾਰੀ ਹੈ। ਉਕਤ ਥਾਂ ’ਤੇ ਕਿਸਾਨ ਦਿਨ-ਰਾਤ ਧਰਨਾ ਦੇ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਉਪਰ ਲੋਕਾਂ ਦੀ ਲੁੱਟ ਹੋ ਰਹੀ ਸੀ, ਜਦਕਿ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਨਾ ਤਾਂ ਸੜਕ ਬਣਾਈ ਗਈ ਅਤੇ ਨਾ ਹੀ ਰੇਲਵੇ ਫਾਟਕਾਂ ਉਪਰ ਪੁਲ ਬਣਾਇਆ ਗਿਆ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਸਬੰਧ ’ਚ ਜਦੋਂ ਟੋਲ ਵਸੂਲਣ ਵਾਲੀ ਕੰਪਨੀ ਨੂੰ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਦਾ ਕੰਮ ਸਿਰਫ਼ ਪੈਸੇ ਇਕੱਠਾ ਕਰਨਾ ਹੈ। ਇਸ ਉਪਰੰਤ ਰੋਸ ਵਜੋਂ ਕਿਸਾਨਾਂ ਵਲੋਂ ਪੱਕਾ ਮੋਰਚਾ ਲਾਇਆ ਗਿਆ। ਧਰਨੇ ਦੌਰਾਨ ਰਾਤ ਨੂੰ ਵਾਰੀ ਸਿਰ ਕਿਸਾਨ ਇੱਥੇ ਹੀ ਸੌਂਦੇ ਹਨ। ਧਰਨੇ ਵਾਲੀ ਥਾਂ ’ਤੇ ਲੰਗਰ ਤਿਆਰ ਹੁੰਦਾ ਹੈ। ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਪੂਰਾ ਸਾਥ ਮਿਲ ਰਿਹਾ ਹੈ। ਜਦੋਂ ਤੱਕ ਸੜਕ ਨਹੀਂ ਬਣਾਈ ਜਾਂਦੀ ਅਤੇ ਪੁਲ ਨਹੀਂ ਬਣਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। 

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਦੱਸਣਯੋਗ ਹੈ ਕਿ ਤਿੰਨ ਕਿਲੋਮੀਟਰ ਦੇ ਏਰੀਏ ’ਚ 2 ਥਾਵਾਂ ਉਪਰ ਟੋਲ ਪਲਾਜ਼ਾ ਹਨ। ਇੱਕ ਤਾਂ ਦੋਰਾਹਾ-ਰੋਪੜ ਰੋਡ ਉਪਰ ਕੁੱਬੇ ਪਿੰਡ ਕੋਲ ਟੋਲ ਪਲਾਜ਼ਾ ਹੈ, ਜਿਸਦੇ ਰੋਸ ਵਜੋਂ ਕਿਸਾਨਾਂ ਦਾ ਧਰਨਾ ਜਾਰੀ ਹੈ। ਦੂਜੇ ਪਾਸੇ ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉਪਰ ਘੁਲਾਲ ਪਿੰਡ ਦੇ ਕੋਲ ਟੋਲ ਪਲਾਜ਼ਾ ਹੈ, ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹਨ।

ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ


rajwinder kaur

Content Editor

Related News