ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਮੋਟਰਸਾਈਕਲ ਸਵਾਰ ਚੜ੍ਹੇ ਕੈਂਟਰ ''ਤੇ, ਕੈਂਟਰ ਪਲਟਣ ਨਾਲ ਇਕ ਦੀ ਮੌਤ

Friday, May 27, 2022 - 05:12 PM (IST)

ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਮੋਟਰਸਾਈਕਲ ਸਵਾਰ ਚੜ੍ਹੇ ਕੈਂਟਰ ''ਤੇ, ਕੈਂਟਰ ਪਲਟਣ ਨਾਲ ਇਕ ਦੀ ਮੌਤ

ਫਿਰੋਜ਼ਪੁਰ(ਕੁਮਾਰ): ਫਿਰੋਜ਼ਪੁਰ ਦੇ ਪਿੰਡ ਡੁੰਮਣੀ ਵਾਲਾ ਨੇੜੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ 'ਚੋਂ ਇਕ ਨੇ ਕੈਂਟਰ 'ਤੇ ਚੜ੍ਹ ਕੇ ਕੈਂਟਰ ਦਾ ਸਟੇਅਰਿੰਗ ਫੜ੍ਹ ਲਿਆ, ਜਿਸ ਕਾਰਨ ਕੈਂਟਰ ਪਲਟ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਸਮੇਂ ਮ੍ਰਿਤਕ ਦੇ ਸਾਥੀ ਫਰਾਰ ਹੋ ਗਏ। ਜਾਣਕਾਰੀ ਮਿਲਣ 'ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਛਾਪੇਮਾਰੀ ਕੀਤੀ ਅਤੇ ਇਸ ਹਾਦਸੇ ਸਬੰਧੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਲਾਲਚੀ ਸਹੁਰਿਆਂ ਤੋਂ ਦੁਖੀ ਕੁੜੀ ਨੇ ਜ਼ਹਿਰ ਖਾ ਕੇ ਕਰ ਲਈ ਖੁਦਕੁਸ਼ੀ

ਏ.ਐਸ.ਆਈ. ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਦੱਸਿਆ ਕਿ ਸ਼ਿਕਾਇਤਕਰਤਾ ਹਰਮੇਸ਼ ਪੁੱਤਰ ਲਾਹੌਰਾ ਵਾਸੀ ਪਿੰਡ ਸਰੂਪ ਵਾਲਾ (ਗੁਰੂਹਰਸਹਾਏ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਆਪਣੇ ਆਈਸ਼ਰ ਕੈਂਟਰ ਨੰਬਰ ਪੀ.ਬੀ-02  ਏ.ਐੱਸ-9866 'ਤੇ ਕੱਚਾ ਕੋਲਾ ਲੈ ਕੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਡੁੰਮਣੀ ਵਾਲਾ ਨੇੜੇ ਪਹੁੰਚਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਅਣਪਛਾਤੇ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਸ ਨੂੰ ਕਹਿਣ ਲੱਗੇ ਕਿ ਤੇਰੇ ਕੈਂਟਰ ਦੇ ਰੱਸੇ ਟੁੱਟ ਗਏ ਹਨ ਤੇ ਗੱਟੇ ਡਿੱਗ ਰਹੇ ਹਨ।  ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ 'ਚੋਂ ਇਕ ਵਿਅਕਤੀ ਕੈਂਟਰ ਦੀ ਖਿੜਕੀ 'ਤੇ ਚੜ੍ਹ ਗਿਆ ਅਤੇ ਕੈਂਟਰ ਦਾ ਸਟੇਅਰਿੰਗ ਫੜ੍ਹ ਲਿਆ, ਜਿਸ ਕਾਰਨ ਕੈਂਟਰ ਪਲਟ ਗਿਆ ਅਤੇ ਅਣਪਛਾਤਾ ਵਿਅਕਤੀ ਕੈਂਟਰ ਦੇ ਹੇਠਾਂ ਆ ਗਿਆ, ਜਿਸਦੀ ਮੌਤ ਹੋ ਗਈ ਅਤੇ ਉਸ ਦੇ ਦੋਵੇਂ ਸਾਥੀ ਵਾਹਨ ਦੀ ਲਾਈਟ ਬੰਦ ਕਰਕੇ ਉਥੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਤਪਾ ਪੁਲਸ ਨੇ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

Anuradha

Content Editor

Related News