ਚੋਰਾਂ ਦੇ ਹੌਸਲੇ ਬੁਲੰਦ, ਮੰਦਰ ਵਿਚ ਦਾਖਲ ਹੋ ਕੇ ਲੁੱਟੇ ਮੋਬਾਇਲ ਫੋਨ ਤੇ ਨਕਦੀ

Friday, Jan 22, 2021 - 11:15 PM (IST)

ਚੋਰਾਂ ਦੇ ਹੌਸਲੇ ਬੁਲੰਦ, ਮੰਦਰ ਵਿਚ ਦਾਖਲ ਹੋ ਕੇ ਲੁੱਟੇ ਮੋਬਾਇਲ ਫੋਨ ਤੇ ਨਕਦੀ

ਪਾਇਲ (ਵਿਨਾਇਕ)- ਬੀਤੀ ਰਾਤ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਘੁਡਾਣੀ ਕਲਾਂ ਵਿਚ ਸਮਾਧਾਂ ਸਨਿਆਸ ਆਸ਼ਰਮ/ ਮੰਦਰ ‘ਚ 5-6 ਅਣਪਛਾਤੇ ਲੁਟੇਰਿਆਂ ਨੇ ਪੁਜਾਰੀ ਤੇ ਉਸ ਦੇ ਸਾਥੀ ਪਾਸੋਂ 2 ਮੋਬਾਇਲ ਫੋਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਵਲੋਂ ਜਾਂਚ ਕਰ ਰਹੀ ਹੈ।ਜਾਣਕਾਰੀ ਮੁਤਾਬਕ ਸੇਵਾਦਾਰ ਸੁਰੇਸ਼ ਚੰਦਰ ਸਿਆਲ ਪੁੱਤਰ ਬਦਰੀ ਦੱਤ (ਉਤਰਾਖੰਡ) ਹਾਲ ਵਾਸੀ ਸਮਾਧਾਂ ਸਨਿਆਸ ਆਸ਼ਰਮ/ਮੰਦਰ ਪਿੰਡ ਘੁਡਾਣੀ ਕਲਾਂ ਜ਼ਿਲਾ ਲੁਧਿਆਣਾ ਨੇ ਦੱਸਿਆ ਕਿ ਬੀਤੀ ਰਾਤ ਮੰਦਰ 'ਚ 5-6 ਲੁਟੇਰੇ ਦਾਖਲ ਹੋਏ, ਜਿਨਾਂ ਨੇ ਉਸ ਦਾ ਅਤੇ ਉਸ ਦੇ ਦੋਸਤ ਰਾਕੇਸ਼ ਚੰਦਰ ਵਿੰਨਵਾਲ ਦਾ ਮੋਬਾਇਲ ਤੇ 5000 ਰੁਪਏ ਖੋਹ ਲਏ।

ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਅਧਿਕਾਰੀ ਏ.ਐਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧ ‘ਚ ਲੁਟੇਰਿਆਂ ਦੀ ਜਲਦ ਸ਼ਨਾਖਤ ਲਈ ਮੰਦਰ, ਪਿੰਡ ਸਮੇਤ ਪੁਲਸ ਨਾਕਿਆਂ ਤੇ ਲਗੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ -ਇਸਲਾਮਿਕ ਸਟੇਟ ਨੇ ਲਈ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News