ਜ਼ੀਰਕਪੁਰ 'ਚ ਦਿਨ-ਰਾਤ ਚੋਰਾਂ ਦਾ ਸਿਲਸਿਲਾ ਜਾਰੀ, ਐਰੋ ਸਿਟੀ 'ਚ ਪੰਜ ਘਰਾਂ ਨੂੰ ਬਣਾਇਆ ਨਿਸ਼ਾਨਾ
Friday, Jan 27, 2023 - 05:24 PM (IST)

ਜ਼ੀਰਕਪੁਰ (ਮੇਸ਼ੀ)- ਜ਼ੀਰਕਪੁਰ ਦੇ ਐਰੋ ਸਿਟੀ ਵਿਖੇ ਹੋ ਰਹੀਆਂ ਚੋਰੀਆਂ ਤੋਂ ਲੋਕ ਕਾਫ਼ੀ ਚਿੰਤਤ ਹਨ ਕਿਉਂਕਿ ਚੋਰ ਹੁਣ ਬਿਨਾਂ ਕਿਸੇ ਡਰ ਭੈਅ ਤੋਂ ਡਬਲ ਡਿਊਟੀ ਕਰਦੇ ਨਜ਼ਰ ਆ ਰਹੇ ਹਨ। ਹੁਣ ਰਾਤ ਨੂੰ ਹੀ ਨਹੀਂ ਬਲਕਿ ਦਿਨ ਵੇਲੇ ਵੀ ਚੋਰੀ ਦੀਆਂ ਵਾਰਦਾਤਾ ਲਗਾਤਾਰ ਜਾਰੀ ਹਨ। ਜਿਸ ਵਜੋਂ ਬੰਦ ਪਏ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕੋਲ ਘਟਨਾ ਮੌਕੇ ਪੁੱਜਣ ਦਾ ਵੀ ਸਮਾਂ ਨਹੀਂ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਇਕ-ਇਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਉਣ ਦੀ ਲਓ ਜ਼ਿੰਮੇਵਾਰੀ
ਜ਼ੀਰਕਪੁਰ ਦੇ ਏਰੋ ਸਿਟੀ ਦੇ ਜੇ ਬਲਾਕ ਦੇ ਚਾਰ ਘਰਾਂ 'ਚ ਮੰਗਲਵਾਰ ਰਾਤ ਨੂੰ ਚੋਰੀ ਦੀ ਘਟਨਾ ਵਾਪਰੀ ਅਤੇ ਬੁੱਧਵਾਰ ਨੂੰ ਦਿਨ ਦਿਹਾੜੇ ਇਕ ਘਰ 'ਚੋਂ ਬਿਜਲੀ ਦੀਆਂ ਤਾਰਾਂ ਚੋਰੀ ਹੋ ਗਈਆਂ। ਭਾਵੇਂ ਲੋਕਾਂ ਨੇ ਇਸ ਸਬੰਧੀ ਜ਼ੀਰਕਪੁਰ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕ ਡਰੇ ਹੋਏ ਹਨ। ਜੇ ਬਲਾਕ ਨਿਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਦੇ ਗੁਆਂਢ ਦੇ ਦੋ ਘਰਾਂ 'ਚ ਚੋਰੀ ਹੋ ਗਈ। ਜਿੱਥੋਂ ਚੋਰਾਂ ਨੇ ਬਾਥਰੂਮ ਅਤੇ ਰਸੋਈ ਦੀਆਂ ਟੂਟੀਆਂ ਖੋਲ੍ਹ ਦਿੱਤੀਆਂ। ਇਸ ਤੋਂ ਇਲਾਵਾ ਦੋ ਹੋਰ ਘਰਾਂ ਵਿਚ ਵੀ ਚੋਰੀ ਹੋਈ ਹੈ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਦੋ ਚੋਰ ਲੋਹੇ ਦੀ ਰਾਡ ਨਾਲ ਇਕ ਘਰ 'ਚੋਂ ਬਿਜਲੀ ਦੀਆਂ ਤਾਰਾਂ ਕੱਢ ਰਹੇ ਸਨ ਤਾਂ ਕਿਸੇ ਨੇ ਦੇਖ ਕੇ ਮੈਨੂੰ ਦੱਸਿਆ ਅਤੇ ਜਿਵੇਂ ਹੀ ਅਸੀਂ ਇਕੱਠੇ ਉਥੇ ਪਹੁੰਚੇ ਤਾਂ ਚੋਰ ਉਥੋਂ ਫ਼ਰਾਰ ਹੋ ਗਏ । ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢ ਵਿਚ ਚੋਰਾਂ ਦਾ ਕਾਫ਼ੀ ਖੂਨ ਫ਼ਰਸ਼ ’ਤੇ ਡਿੱਗਿਆ ਪਿਆ ਸੀ। ਜਿਸ ਲਈ ਪੁਲਸ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ ਪਰ ਅੱਜ ਤੱਕ ਪੁਲਸ ਮੌਕਾ ਦੇਖਣ ਵੀ ਨਹੀਂ ਆਈ। ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਮੌਕਾ ਦੇਖ ਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇੱਥੇ ਘੱਟੋ-ਘੱਟ ਇਕ ਪੀ.ਸੀ.ਆਰ ਜ਼ਰੂਰ ਲਗਾਈ ਜਾਵੇ ਤਾਂ ਜੋ ਚੋਰਾਂ ਦਾ ਡਰ ਬਣਿਆ ਰਹੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ । ਇਸ ਦੇ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਐੱਫ਼ਆਈਆਰ ਦਰਜ ਕੀਤੀ ਜਾਵੇਗੀ। ਪੁਲਸ ਦੀ ਢਿੱਲੀ ਕਾਰਵਾਈ ਕਾਰਨ ਹੋ ਰਹੀਆਂ ਦਿਨ ਦਿਹਾੜੇ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਕੇ ਲੋਕਾਂ ਦੇ ਦਿਲਾਂ ਵਿਚ ਅਸੁਰੱਖਿਆਤ ਹੋਣ ਕਰਕੇ ਦਹਿਸ਼ਤ ਦਾ ਮਾਹੋਲ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇਕ ਹੋਰ ਘਰ, 2 ਭੈਣਾਂ ਦੇ ਇਕਲੌਤਾ ਭਰਾ ਨੇ ਤੋੜਿਆ ਦਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।