ਸੰਘਣੀ ਧੁੰਦ ਨੇ ਰੇਲ ਗੱਡੀਆਂ ਨੂੰ ਲਗਾਈ ਬ੍ਰੇਕ, ਫਿਰੋਜ਼ਪੁਰ-ਫਾਜ਼ਿਲਕਾ ''ਚ ਰੱਦ ਹੋਈਆਂ ਇਹ ਟ੍ਰੇਨਾਂ

Sunday, Dec 25, 2022 - 11:08 AM (IST)

ਸੰਘਣੀ ਧੁੰਦ ਨੇ ਰੇਲ ਗੱਡੀਆਂ ਨੂੰ ਲਗਾਈ ਬ੍ਰੇਕ, ਫਿਰੋਜ਼ਪੁਰ-ਫਾਜ਼ਿਲਕਾ ''ਚ ਰੱਦ ਹੋਈਆਂ ਇਹ ਟ੍ਰੇਨਾਂ

ਫਿਰੋਜ਼ਪੁਰ (ਕੁਮਾਰ, ਨਾਗਪਾਲ) : ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਸੰਘਣੀ ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਰੋਕ ਦਿੱਤੀ ਹੈ ਤੇ ਸਾਰੀਆਂ ਰੇਲ ਗੱਡੀਆਂ ਨਿਰਧਾਰਿਤ ਸਮੇਂ ’ਤੇ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਫਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ 12 ਟਰੇਨਾਂ ਨੂੰ 24 ਦਸੰਬਰ ਤੋਂ 4 ਜਨਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ ਦਿੱਤੀ ਗਈ ਹੈ। ਧੁੰਦ ਨੂੰ ਦੇਖਦੇ ਹੋਏ ਜਿੱਥੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ’ਤੇ ਨਹੀਂ ਪਹੁੰਚ ਪਾ ਰਹੀਆਂ ਅਤੇ ਕੁਝ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ, ਉੱਥੇ ਹੀ ਧੁੰਦ ’ਚ ਰੇਲ ਪਾਇਲਟ ਨੂੰ ਵੀ ਸਿਗਨਲ ਦੇਖਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸਨੂੰ ਦੇਖਦੇ ਹੋਏ ਨਾਰਦਰਨ ਰੇਲਵੇ ਦੀਆਂ 48 ਟਰੇਨਾਂ ਨੂੰ 10 ਦਿਨਾਂ ਲਈ ਰੱਦ ਕੀਤਾ ਗਿਆ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ 'ਚ ਨਵਾਂ ਖ਼ੁਲਾਸਾ, ਗੁਆਂਢੀ ਜਗਤਾਰ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ

ਫਾਜ਼ਿਲਕਾ ’ਚ ਵੀ ਕੁਝ ਰੇਲ ਗੱਡੀਆਂ ਕੀਤੀਆਂ ਬੰਦ

ਨਾਰਦਰਨ ਰੇਲਵੇ ਪੈਸੰਜ਼ਰ ਸੰਮਤੀ ਦੇ ਜੋਨਲ ਪ੍ਰਧਾਨ ਵਿਨੋਦ ਕੁਮਾਰ ਭਵਨੀਆ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕੋਹਰੇ ਦੇ ਕਾਰਨ 25 ਦਸੰਬਰ 2022 ਤੋਂ 24 ਜਨਵਰੀ 2023 ਤੱਕ ਕੁਝ ਰੇਲ ਗੱਡੀਆਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ’ਚ ਗੱਡੀ ਸੰਖਿਆ 06994 ਫਾਜ਼ਿਲਕਾ ਤੋਂ ਕੋਟਕਪੂਰਾ ਜੋ ਰਾਤ ਨੂੰ 8.10 ਵਜੇ ਫਾਜ਼ਿਲਕਾ ਤੋਂ ਚੱਲ ਕੇ 10.05 ਵਜੇ ਕੋਟਕਪੂਰਾ ਪਹੁੰਚਦੀ ਸੀ, ਗੱਡੀ ਸੰਖਿਆ 06991 ਕੋਟਕਪੂਰਾ ਤੋਂ ਸਵੇਰੇ 4.25 ਵਜੇ ਚੱਲ ਕੇ ਸਵੇਰੇ 6.10 ਵਜੇ ਫਾਜ਼ਿਲਕਾ ਪਹੁੰਚਦੀ ਸੀ, ਗੱਡੀ ਸੰਖਿਆ 06996 ਜੋ ਕਿ ਸਵੇਰੇ 2.35 ਵਜੇ ਫਾਜ਼ਿਲਕਾ ਤੋਂ ਚੱਲ ਕੇ 5.20 ਵਜੇ ਸਵੇਰੇ ਬਠਿੰਡਾ ਪਹੁੰਚਦੀ ਸੀ ਅਤੇ ਗੱਡੀ ਸੰਖਿਆ 06995 ਜੋ ਬਠਿੰਡਾ ਤੋਂ ਰਾਤ 8.15 ਵਜੇ ਚੱਲਕੇ ਰਾਤ 11.00 ਵਜੇ ਫਾਜ਼ਿਲਕਾ ਪਹੁੰਚਦੀ ਸੀ, ਸਾਰੀਆਂ ਨੂੰ ਕੋਹਰੇ ਕਾਰਨ ਇਕ ਮਹੀਨੇ ਲਈ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਰਿਵਾਰ ’ਤੇ ਹਮਲੇ ਦਾ ਖ਼ਦਸ਼ਾ, LMG ਵਾਹਨ ਕੀਤੇ ਗਏ ਤਾਇਨਾਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News