ਲੈਂਟਰ ਪਾਉਣ ਵਾਲੀ ਮਸ਼ੀਨ ’ਚ ਨੌਜਵਾਨ ਦਾ ਆਇਆ ਹੱਥ , ਜ਼ਖਮੀ
Monday, Jan 14, 2019 - 06:37 AM (IST)

ਜੈਤੋ, (ਜਿੰਦਲ)– ਜੈਤੋ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਬਿਲਡਿੰਗ ਦੇ ਲੈਂਟਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਕ ਮਜ਼ਦੂਰ ਸੇਵਕ ਪਾਲ ਪੁੱਤਰ ਜੰਗ ਸਿੰਘ ਵਾਸੀ ਰੋੜੀ ਕਪੂਰਾ ਦਾ ਹੱਥ ਲੈਂਟਰ ਪਾਉਣ ਵਾਲੀ ਮਸ਼ੀਨ ’ਚ ਆ ਗਿਆ ਅਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜੈਤੋ ਦੀ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਜੈਤੋ ਦੇ ਪ੍ਰਧਾਨ ਨਵਦੀਪ ਸਪਰਾ ਅਤੇ ਐਂਬੂਲੈਂਸ ਡਰਾਈਵਰ ਫਤਿਹ ਸਿੰਘ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖਮੀ ਮਜ਼ਦੂਰ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ। ਮਜ਼ਦੂਰ ਨੌਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ।