ਫ਼ੋਨ ਖੋਹ ਕੇ ਫਰਾਰ ਹੋ ਰਹੇ ਮੁਲਜ਼ਮ ਨੂੰ ਨੌਜਵਾਨ ਨੇ ਆਪਣੀ ਜਾਨ ਜੋਖਿਮ 'ਚ ਪਾ ਕੇ ਫੜਿਆ, ਕੀਤਾ ਪੁਲਸ ਹਵਾਲੇ

01/24/2024 4:01:09 AM

ਲੁਧਿਆਣਾ (ਮੁਕੇਸ਼)- ਫੋਕਲ ਪੁਆਇੰਟ ਕੰਟੇਨਰ ਯਾਰਡ ਰੋਡ ਨੇੜੇ ਪੈਦਲ ਜਾ ਰਹੇ ਇੰਜੀਨੀਅਰ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਰਹੇ ਲੁਟੇਰੇ ਦਾ ਨੌਜਵਾਨ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪਿੱਛਾ ਕਰ ਕੇ ਲੁਟੇਰੇ ਨੂੰ ਬਾਈਕ ਸਮੇਤ ਕਾਬੂ ਕੀਤਾ ਤੇ ਗੁਜ਼ਰ ਰਹੇ ਨਗਰ ਨਿਗਮ ਦੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਨੇੜੇ ਦੀ ਪੁਲਸ ਚੌਕੀ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ- ਦਸੂਹਾ 'ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ

ਪੀੜਤ ਪਵਨ ਗੋਸਾਈਂ ਨੇ ਕਿਹਾ ਕਿ ਉਹ ਇੱਥੇ ਬੰਗਲੌਰ ਤੋਂ ਕਿਸੇ ਫੈਕਟਰੀ ’ਚ ਟੀਮ ਨਾਲ ਮਸ਼ੀਨਾਂ ਦਾ ਕੰਮ ਕਰਨ ਆਇਆ ਹੈ। ਇਸ ਦੌਰਾਨ ਉਹ ਰੋਡ ’ਤੇ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਆਏ ਬਾਈਕ ਸਵਾਰ ਲੁਟੇਰੇ ਨੇ ਉਸ ਦੇ ਹੱਥੋਂ ਮੋਬਾਇਲ ਖੋਹ ਲਿਆ ਤੇ ਬਾਈਕ 'ਤੇ ਫ਼ਰਾਰ ਹੋ ਗਿਆ। ਉਸ ਸਮੇਂ ਰੋਡ ਤੋਂ ਗੁਜ਼ਰ ਰਹੇ ਮੋਟਰਸਾਈਕਲ ਚਾਲਕ ਨੌਜਵਾਨ ਨੇ ਉਸ ਦਾ ਮੋਬਾਇਲ ਖੋਹਦਿਆਂ ਦੇਖ ਲਿਆ ਅਤੇ ਨੌਜਵਾਨ, ਜਿਸ ਦਾ ਨਾਂ ਰਾਸ਼ਿਦ ਹੈ ਆਪਣੀ ਬਾਈਕ ’ਤੇ ਲੁਟੇਰੇ ਦੇ ਪਿੱਛੇ ਲੱਗ ਗਿਆ ਤੇ ਉਸ ਨੂੰ ਘੇਰ ਕੇ ਬਾਈਕ ਸਮੇਤ ਕਾਬੂ ਕਰ ਲਿਆ।

PunjabKesari

ਇਹ ਵੀ ਪੜ੍ਹੋ- ਸ਼ੂਗਰ ਮਿੱਲ 'ਚ ਫਿਟਰ ਵਜੋਂ ਕੰਮ ਕਰਦਾ ਮੁਲਾਜ਼ਮ ਹੋਇਆ ਲਾਪਤਾ, CCTV ਫੁਟੇਜ ਦੇ ਆਧਾਰ 'ਤੇ ਕੀਤੀ ਜਾ ਰਹੀ ਜਾਂਚ

ਲੁਟੇਰੇ ਨੇ ਉਨ੍ਹਾਂ ਉੱਪਰ ਹਮਲਾ ਵੀ ਕੀਤਾ ਪਰ ਉਹ ਲੋਕ ਵਾਲ-ਵਾਲ ਬਚ ਗਏ। ਇਸ ਦੌਰਾਨ ਕੋਲੋਂ ਗੁਜ਼ਰ ਰਹੇ ਨਗਰ ਨਿਗਮ ਦੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਨੇੜੇ ਦੀ ਪੁਲਸ ਚੌਕੀ ਜੀਵਨ ਨਗਰ ਤੋਂ ਮੁਲਾਜ਼ਮਾਂ ਨੂੰ ਬੁਲਾ ਕੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਤੋਂ ਖੋਹਿਆ ਮੋਬਾਇਲ ਬਰਾਮਦ ਹੋਣ ਦੇ ਨਾਲ ਬਿਨਾਂ ਨੰਬਰ ਪਲੇਟ ਦਾ ਮੋਟਸਾਈਕਲ ਵੀ ਮਿਲਿਆ ਹੈ। ਪੁਲਸ ਨੇ ਕਿਹਾ ਕਿ ਪੀੜਤ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News