ਨੌਜਵਾਨ ਨੇ ਘੱਗਰ ਦਰਿਆ ਮਾਰੀ ਛਾਲ, ਮੌਤ

07/18/2020 9:32:40 PM

ਦੇਵੀਗੜ੍ਹ, (ਭੁਪਿੰਦਰ)- ਅੱਜ ਦੁਪਹਿਰ ਬਾਅਦ ਇਕ ਨੌਜਵਾਨ ਵਲੋਂ ਘੱਗਰ ਦਰਿਆ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਿਹਤ 4 ਕੁ ਵਜੇ ਪਿੰਡ ਕਪੂਰੀ ਨੇੜੇ ਦੇਵੀਗੜ੍ਹ ਦਾ 30 ਸਾਲਾ ਨੌਜਵਾਨ ਘਰੋਂ ਸ਼ਰਾਬ ਪੀ ਕੇ ਆਪਣੀ ਸਕੂਟਰ ’ਤੇ ਘੱਗਰ ਦੇ ਪੁੱਲ ਵੱਲ ਨੂੰ ਆਇਆ ਅਤੇ ਫਿਰ ਦਰਿਆ ਵਿਚ ਛਾਲ ਮਾਰ ਦਿੱਤੀ। ਇਸ ਨੌਜਵਾਨ ਦਾ ਨਾਂ ਅਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਹੈ, ਜੋ ਅਜੇ ਕੁਆਰਾ ਸੀ ।

ਤੈਰਾਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪਾਣੀ ਵਿਚੋਂ ਕੱਢਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਇਸ ਖੁਦਕਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਥਾਣਾ ਜੁਲਕਾਂ ਦੀ ਪੁਲਸ ਇਸ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਹੈ ਅਤੇ ਇਸ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੇਗੀ ।


Bharat Thapa

Content Editor

Related News