ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
Monday, Dec 03, 2018 - 04:20 AM (IST)

ਭਦੌਡ਼, (ਰਾਕੇਸ਼)- ਕਸਬਾ ਭਦੌਡ਼ ਦੇ ਮੁਹੱਲਾ ਕਲਾਲਾ ਵਾਲਾ ਦੇ ਵਾਸੀ ਵਕੀਲ ਚੰੰਦ ਪੁੱਤਰ ਅਸ਼ੋਕ ਕੁਮਾਰ ਦੀ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਗੌਰਵਵੰਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਪੁਲਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਮੇਰਾ ਪੁੱਤਰ ਵਕੀਲ ਚੰਦ ਨੂੰ ਦੁਕਾਨ ’ਚੋਂ ਕਾਫੀ ਘਾਟਾ ਪੈ ਗਿਆ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਸ਼ੋਕ ਕੁਮਾਰ ਪੁੱਤਰ ਰਾਜਪਾਲ ਵਾਸੀ ਮੁਹੱਲਾ ਕਲਾਲਾ ਭਦੌਡ਼ ਦੇ ਬਿਆਨਾਂ ਦੇ ਅਾਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।