ਚੋਰਾਂ ਨੇ 2 ਦੁਕਾਨਾਂ ਦੇ ਸ਼ਟਰ ਤੋੜੇ

04/25/2018 11:12:54 AM

ਘਨੌਰ (ਅਲੀ)—ਬੀਤੀ ਰਾਤ ਚੋਰ ਗਿਰੋਹ ਸਿੰਗਲਾ ਟਰੇਡਿੰਗ ਕੰਪਨੀ ਅਤੇ ਦਕਸ਼ ਪਾਵਰ ਪੁਆਇੰਟ ਵਾਲਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਇਕ ਦੁਕਾਨ 'ਚੋਂ ਨਕਦੀ ਤੇ ਇਕ 'ਚੋਂ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਸਿੰਗਲਾ ਟਰੇਡਿੰਗ ਕੰਪਨੀ ਦੇ ਮਾਲਕ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਨੂੰ ਜਿੰਦਰਾ ਲਾ ਕੇ ਆਪਣੇ ਘਰ ਚਲਾ ਗਿਆ। ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਜਿੰਦਰਾ ਟੁੱਟਿਆ ਹੋਇਆ ਸੀ। ਸ਼ਟਰ ਤੋੜ ਕੇ ਉੱਪਰ ਚੁੱਕਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਾਊਂਟਰ ਦੀ ਦਰਾਜ਼ ਵਿਚ ਪਈ 4000 ਦੀ ਭਾਨ, ਠੰਡਿਆਂ ਦੀਆਂ 20-25 ਪੇਟੀਆਂ ਤੇ ਹੋਰ ਸਾਮਾਨ ਗਾਇਬ ਸੀ। 
ਇਸੇ ਤਰ੍ਹਾਂ ਹੀ ਨਾਲ ਵਾਲੀ ਦਕਸ਼ ਪਾਵਰ ਪੁਆਇੰਟ ਦੀ ਦੁਕਾਨ ਦਾ ਸ਼ਟਰ ਗੈਸ ਵੈਲਡਿੰਗ ਨਾਲ 10 ਫੁੱਟ ਕੱਟਿਆ ਗਿਆ। ਚੋਰ ਅੱਧ-ਵਿਚਕਾਰ ਗੈਸ ਸਿਲੰਡਰ ਛੱਡ ਕੇ ਫਰਾਰ ਹੋ ਗਏ। ਦਕਸ਼ ਪਾਵਰ ਪੁਆਇੰਟ ਦੇ ਮਾਲਕ ਬਿੰਨੀ ਬਾਂਸਲ ਪੁੱਤਰ ਕਮਲ ਬਾਂਸਲ ਨੇ ਦੱਸਿਆ ਕਿ ਦੁਕਾਨ ਅੱਗੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਅੰਦਾਜ਼ਾ ਲਗਦਾ ਹੈ ਕਿ ਇਹ ਘਟਨਾ ਰਾਤ 1 ਵਜੇ ਤੋਂ ਬਾਅਦ ਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਿਰੋਹ ਨੇ ਪਹਿਲਾਂ ਕੈਮਰਾ ਘੁਮਾਇਆ। ਇਕ ਫੁੱਟ ਦੇ ਕਰੀਬ ਸ਼ਟਰ ਕੱਟਣ ਤੋਂ ਰਹਿ ਗਿਆ ਸੀ ਕਿ ਅੱਧ-ਵਿਚਕਾਰ ਆਪਣਾ ਗੈਸ ਸਿਲੰਡਰ ਵੀ ਇਥੇ ਛੱਡ ਕੇ ਭੱਜ ਗਏ।


Related News