ਲੱਤ ਕੱਟੇ ਜਾਣ ਮਗਰੋਂ ਅਪਾਹਜ ਹੋਏ ਗਰੀਬ ਦੇ ਮਕਾਨ ਦੀ ਹੁਣ ਡਿੱਗੀ ਛੱਤ, ਮਦਦ ਦੀ ਲਗਾਈ ਗੁਹਾਰ

7/13/2020 4:05:49 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਛੋਟੀ ਬਲਿਆਲ ਦਾ ਵਸਨੀਕ, ਗਰੀਬ ਵਰਗ ਨਾਲ ਸੰਬੰਧਤ ਭਜਨ ਰਾਮ ਜਿਸ ਦੀ ਪਹਿਲਾਂ ਇਕ ਸੜਕ ਹਾਦਸੇ ’ਚ ਲੱਤ ਕੱਟ ਜਾਣ ਕਾਰਨ ਅਪਾਹਿਜ ਹੋ ਗਿਆ ਸੀ।  ਹੁਣ ਇਸ ਗਰੀਬ ਦੇ ਮਕਾਨ ਦੀ ਬੀਤੇ ਦਿਨੀ ਮੀਂਹ ਕਾਰਨ ਛੱਤ ਡਿੱਗ ਜਾਣ ਕਾਰਨ, ਬੇਘਰ ਹੋ ਜਾਣ ਕਾਰਨ ਕੁੱਲੀ ’ਚ ਦਿਨ ਕੱਟਣ ਲਈ ਮਜਬੂਰ ਹੈ। ਇਸ ਲਈ ਉਸਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ।

ਅੱਜ ਇਸ ਗਰੀਬ ਅਤੇ ਅਪਾਹਜ ਵਿਅਕਤੀ ਦਾ ਦੁਖੜਾ ਜਾਣਨ ਲਈ ਉਸ ਦੇ ਪਿੰਡ ਗਈ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕਰਨ ਤੋਂ ਬਾਅਦ ਪੱਤਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਜਨ ਰਾਮ ਉਪਰ ਇਕ ਤੋਂ ਬਾਅਦ ਇਕ ਦੁੱਖਾਂ ਦਾ ਪਹਾੜ ਟੁੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਕ ਹਾਦਸੇ ਦੌਰਾਨ ਭਜਨ ਰਾਮ ਦੀ ਇਕ ਲੱਤ ਕੱਟੀ ਗਈ ਜਿਸ ਦੇ ਇਲਾਜ ’ਤੇ ਪਹਿਲਾਂ ਹੀ ਉਸ ਦਾ ਬਹੁਤ ਸਾਰਾ ਖਰਚ ਆ ਰਿਹਾ ਸੀ ਅਤੇ ਹੁਣ ਬਾਰਿਸ ਕਾਰਨ ਭਜਨ ਰਾਮ ਦੇ ਕਮਰੇ ਦੀ ਛੱਤ ਡਿੱਗ ਗਈ। ਜੋ ਕਿ ਭਜਨ ਰਾਮ ਦੇ ਦੋ ਬੱਚਿਆਂ ਅਤੇ ਪਤਨੀ ਲਈ ਇਕੋਂ ਇਕ ਘਰ ਸੀ। ਹੁਣ ਸਾਰਾ ਪਰਿਵਾਰ ਬੇਘਰਾਂ ਦੀ ਤਰ੍ਹਾਂ ਢਹਿ-ਢੇਰੀ ਹੋਈ ਛੱਤ ਵਾਲੇ ਕਮਰੇ ਨੂੰ ਕਵਰ ਦੀ ਮਦਦ ਨਾਲ ਢੱਕ ਕੇ ਇਕ ਕੁੱਲੀ ’ਚ ਦਿਨ ਗੁਜਾਰਨ ਲਈ ਮਜਬੂਰ ਹੈ।

ਇਸ ਮੌਕੇ ਮੌਜੂਦ ਭਜਨ ਰਾਮ ਦੇ ਪਿਤਾ ਮਹਿੰਦਰ ਰਾਮ ਨੇ ਦੱਸਿਆ ਕਿ ਉਹ ਹਰ ਮਦਦ ਲਈ ਸਰਕਾਰੀ ਦਫ਼ਤਰ ’ਚ ਜਾ ਕੇ ਖੱਜਲ ਖੁਆਰ ਹੋ ਚੁੱਕਿਆ ਹੈ। ਪਰ ਕਿਸੇ ਤੋਂ ਵੀ ਸਹਾਇਤਾ ਨਹੀਂ ਮਿਲੀ ਅਤੇ ਉਹ ਹੁਣ ਇਲਾਜ ਕਰਵਾਉਣ ਅਤੇ ਕਮਰੇ ਦੀ ਛੱਤ ਪਵਾਉਣ ਵਿਚ ਬਿਲਕੁਲ ਅਸਮੱਰਥ ਹਨ। ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਜਿਥੇ ਖੁੱਦ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਉਥੇ ਨਾਲ ਹੀ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ।


Harinder Kaur

Content Editor Harinder Kaur