ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟ-ਮਾਰ ਕਰ ਕੇ ਖੋਹੀ ਨਕਦੀ

07/05/2020 8:37:28 PM

ਜੈਤੋ,(ਜਿੰਦਲ, ਗੁਰਮੀਤਪਾਲ,ਵੀਰਪਾਲ)- ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਮੁਕਤਸਰ ਰੋਡ ’ਤੇ ਨਜਦੀਕ ਪਿੰਡ ਰਾਮੂਵਾਲਾ ਸਥਿਤ ਪੈਟਰੋਲ ਪੰਪ ‘ਪ੍ਰਿੰਸ ਕਿਸਾਨ ਸੇਵਾ ਕੇਂਦਰ’ ਵਿਖੇ ਤਿੰਨ ਹਥਿਆਰਬੰਦ ਲੁਟੇਰੇ ਹਾਂਡਾ ਸਿਟੀ ਗੱਡੀ ’ਤੇ ਗੱਡੀ ’ਚ ਤੇਲ ਪਵਾਉਣ ਦੇ ਬਹਾਨੇ ਨਾਲ ਪਹੁੰਚੇ । ਇਨ੍ਹਾਂ ਲੁਟੇਰਿਆਂ ਨੇ ਕਰਿੰਦੇ ਨੂੰ ਗਲੋਂ ਫੜ ਕੇ ਫਾਈਰਿੰਗ ਕੀਤੀ ਡਰਾ-ਧਮਕਾ ਕੇ ਉਸ ਨਾਲ ਕੁੱਟ-ਮਾਰ ਕਰ ਕੇ ਉਸ ਦੀ ਜੇਬ ’ਚੋਂ ਕਰੀਬ 8 ਹਾਜ਼ਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਪਰਮਿੰਦਰ ਸਿੰਘ ਅਤੇ ਥਾਣਾ ਮੁੱਖੀ ਦਲਜੀਤ ਸਿੰਘ ਘਟਨਾ ਸਥਾਨ ’ਤੇ ਪਹੁੰਚੇ । ਇਹ ਲੁਟੇਰੇ ਜੈਤੋ ਵਲੋਂ ਆ ਰਹੇ ਸੀ ਅਤੇ ਫਰੀਦਕੋਟ ਵਾਲੀ ਸਾਈਡ ਨੂੰ ਜਾ ਰਹੇ ਸੀ । ਪੁਲਸ ਵਲੋਂ ਫਰਾਰ ਹੋਏ ਲੁਟੇਰਿਆਂ ਦੀ ਜੰਗੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਹੈ।


Bharat Thapa

Content Editor

Related News