ਨਦਾਮਪੁਰ ਨੇੜੇ ਲੁਟੇਰਿਆਂ ਨੇ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਤੇ ਖੋਹੀ ਨਕਦੀ

Tuesday, Apr 06, 2021 - 09:50 PM (IST)

ਨਦਾਮਪੁਰ ਨੇੜੇ ਲੁਟੇਰਿਆਂ ਨੇ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਤੇ ਖੋਹੀ ਨਕਦੀ

ਭਵਾਨੀਗੜ੍ਹ, (ਵਿਕਾਸ)- ਪਿੰਡ ਨਦਾਮਪੁਰ ਨੇੜੇ ਬੀਤੀ ਦੇਰ ਸ਼ਾਮ ਅਣਪਛਾਤੇ ਲੁੱਟੇਰੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਮੋਬਾਇਲ ਫੋਨ ਅਤੇ 24 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸ਼ਹਿਰ ਦੇ ਅਜੀਤ ਨਗਰ 'ਚ ਰਹਿਣ ਵਾਲੇ ਹੰਸ ਰਾਜ ਪੁੱਤਰ ਨੰਦ ਲਾਲ ਨੇ ਦੱਸਿਆ ਕਿ ਉਹ ਪਿੰਡ ਚੰਨੋਂ ਵਿਖੇ ਟੀ.ਵੀ. ਤੇ ਬਿਜਲੀ ਰਿਪੇਅਰ ਦੇ ਨਾਲ ਨਾਲ ਪਿੰਡਾਂ 'ਚ ਅਖਬਾਰਾਂ ਦੀ ਸਪਲਾਈ ਦੇਣ ਦਾ ਵੀ ਕੰਮ ਕਰਦਾ ਹੈ। ਬੀਤੇ ਕੱਲ ਯਾਨੀ ਐਤਵਾਰ ਦੀ ਸ਼ਾਮ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੀ ਦੁਕਾਨ ਬੰਦ ਕਰਕੇ ਸਕੂਟਰ 'ਤੇ ਭਵਾਨੀਗੜ੍ਹ ਆ ਰਿਹਾ ਸੀ ਕਿ ਪਿੰਡ ਨਦਾਮਪੁਰ ਨਹਿਰ ਨੇੜੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਉਸਦੇ ਚਲਦੇ ਸਕੂਟਰ ਦੇ ਹੈਂਡਲ ਨੂੰ ਹੱਥ ਪਾ ਕੇ ਉਸਨੂੰ ਡਰਾਉਂਦੇ ਹੋਏ ਕਿਹਾ ਕਿ ਤੂੰ ਪਿਛੇ ਇੱਕ ਜਨਾਨੀ ਨੂੰ ਟੱਕਰ ਮਾਰ ਕੇ ਆਇਆ ਹੈ। ਸਕੂਟਰ ਰੋਕਦਿਆਂ ਹੀ ਉਨ੍ਹਾਂ 'ਚੋਂ 2 ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਉਸ ਨਾਲ ਧੱਕਾ ਮੁੱਕੀ ਕਰਦਿਆਂ ਦਬੋਚ ਕੇ ਝਾੜੀਆਂ ਵਿੱਚ ਲੈ ਗਏ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਮੋਟਰਸਾਇਕਲ ਨੂੰ ਸਟਾਰਟ ਕਰਕੇ ਸੜਕ 'ਤੇ ਹੀ ਖੜਾ ਰਿਹਾ। ਹੰਸ ਰਾਜ ਨੇ ਦੱਸਿਆ ਕਿ ਝਾੜੀਆਂ ਦੀ ਓਟ 'ਚ 2 ਨੌਜਵਾਨਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਮੋਬਾਇਲ ਫੋਨ ਤੇ ਕਰੀਬ 24 ਹਜ਼ਾਰ ਰੁਪਏ ਲੁੱਟ ਕੇ ਗੁਰਥਲੀ ਪਿੰਡ ਵੱਲ ਮੋਟਰਸਾਇਕਲ 'ਤੇ ਬੈਠ ਕੇ ਫਰਾਰ ਹੋ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਕੁੱਟਮਾਰ 'ਚ ਜਖ਼ਮੀ ਹੋਣ ਕਰਕੇ ਉਸਦੀ ਅੱਖ 'ਤੇ ਦੋ ਟਾਂਕੇ ਲੱਗੇ ਅਤੇ ਉਸਨੂੰ ਸਿਰ ਦਾ ਸੀਟੀ ਸਕੈਨ ਕਰਵਾਉਣਾ ਪਿਆ। ਘਟਨਾ ਸਬੰਧੀ ਉਸ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਓਧਰ ਐੱਸ.ਆਈ. ਬਲਵਿੰਦਰ ਸਿੰਘ ਚੌਂਕੀ ਇਚਾਰਜ ਕਾਲਝਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News