ਗੁੰਡਾਗਰਦੀ ਕਰਦੇ ਹੋਏ ਨੌਜਵਾਨਾਂ ਨੇ ਤੋੜੇ ਗੱਡੀਆਂ ਦੇ ਸ਼ੀਸ਼ੇ, ਪੁਲਸ ਨੇ ਤਿੰਨ ਨੂੰ ਕੀਤਾ ਕਾਬੂ
Tuesday, Dec 12, 2023 - 01:19 PM (IST)
ਲੁਧਿਆਣਾ (ਗੌਤਮ)- ਦੁੱਗਰੀ ਦੇ ਫੇਜ਼ 1 ਸਥਿਤ ਇੱਕ ਡੇਅਰੀ ਮਾਲਕ ਅਤੇ ਉਸਦੇ ਦੋਸਤ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਦੇਰ ਰਾਤ ਸਮਰਾਲਾ ਚੌਕ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਪੁਲਸ ਨੇ ਇਕ ਮੁਲਜ਼ਮ ਨੂੰ ਫੜਿਆ ਤਾਂ ਉਸ ਨੇ ਸੁਰੱਖਿਆ ਲਈ ਪੁਲਸ ਮੁਲਾਜ਼ਮ ਵੱਲ ਪਿਸਤੌਲ ਤਾਣ ਦਿੱਤੀ ਪਰ ਮੁਲਾਜ਼ਮ ਨੇ ਚੌਕਸ ਹੋ ਕੇ ਉਸ ਨੂੰ ਫੜ ਲਿਆ।
ਇਹ ਵੀ ਪੜ੍ਹੋ- ਸਰਕਾਰੀ ਨੌਕਰੀ ਕਰ ਰਹੇ ਕਈ ਫਾਰਮਾਸਿਸਟ ਵਿਜੀਲੈਂਸ ਦੇ ਰਾਡਾਰ 'ਤੇ, 300 ਤੋਂ ਵੱਧ ਫੜ੍ਹੇ ਫਰਜ਼ੀ ਸਰਟੀਫਿਕੇਟ
ਇਸ ਦੇ ਨਾਲ ਹੀ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਪੁਲਸ ਨੇ ਫੜ੍ਹ ਲਿਆ ਹੈ। ਪੁਲਸ ਨੇ ਮੌਕੇ ਤੋਂ ਮੁਲਜ਼ਮ ਦੀ ਕਾਰ ਵੀ ਬਰਾਮਦ ਕਰ ਲਈ ਹੈ। ਪਰ ਪੁਲਸ ਨੇ ਅਜੇ ਤੱਕ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੰਡੀਗੜ੍ਹ ਰੋਡ ਸਥਿਤ ਇਲਾਕੇ 'ਚ ਘੁੰਮ ਰਹੇ ਹਨ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਜਾਲ ਵਿਛਾ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਪਾਕਿਸਤਾਨ ਦੀ ਕੁੜੀ ਨਾਲ ਹੋਇਆ ਪਿਆਰ, ਹੁਣ ਵਿਆਹ ਕਰਾਉਣ ਦੀ ਤਿਆਰੀ 'ਚ ਪੰਜਾਬੀ ਮੁੰਡਾ
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਗੁੰਡਾਗਰਦੀ ਕਰਦੇ ਹੋਏ ਦੁੱਗਰੀ ਇਲਾਕੇ 'ਚ ਗੋਲੀਆਂ ਚਲਾ ਕੇ ਇਲਾਕੇ 'ਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ 'ਚ ਚਾਹਤ ਪੁਰੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਗੁਰਬੀਰ ਸਿੰਘ, ਅਜੈ ਸਿੰਘ, ਨਿਤਿਨ, ਅਤੁਲ ਸ਼ਰਮਾ, ਖਮਾਲ, ਸੱਗੂ, ਮਲਕੀਤ ਸਿੰਘ, ਅਭਿਸ਼ੇਕ ਪਾਠਕ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਹੀਂ ਕੀਤੀ। ਪੁਲਸ ਇਨ੍ਹਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਸਕਦੀ ਹੈ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪ੍ਰੈਸ ਕਾਨਫਰੰਸ ਵਿੱਚ ਖੁਲਾਸੇ ਕਰ ਸਕਦੀ ਹੈ।
ਇਹ ਵੀ ਪੜ੍ਹੋ- ਫਤਿਹਗੜ੍ਹ ਚੂੜੀਆਂ 'ਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ, ਚੱਲੇ ਤੇਜ਼ਧਾਰ ਹਥਿਆਰ, ਘਟਨਾ cctv 'ਚ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8