ਵਿਕਾਸ ਗ੍ਰਾਂਟ ਦੇ UC ਜਾਰੀ ਕਰਨ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
Saturday, Nov 23, 2024 - 12:41 AM (IST)
ਅੰਮ੍ਰਿਤਸਰ/ਚੰਡੀਗੜ੍ਹ/ਜਲੰਧਰ (ਇੰਦਰਜੀਤ, ਅੰਕੁਰ, ਧਵਨ)- ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਬਲਾਕ ਵੇਰਕਾ ’ਚ ਬਤੌਰ ਪੰਚਾਇਤ ਅਫਸਰ ਅਤੇ ਪ੍ਰਸ਼ਾਸਕ ਤਾਇਨਾਤ ਗੁਰਿੰਦਰ ਸਿੰਘ ਗਰੋਵਰ ਨੂੰ 24 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਅਤੇ ਉਸ ਖਿਲਾਫ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਰੇਂਜ ਦੇ ਐੱਸ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਬਲਾਕ ਦੇ ਪਿੰਡ ਮਾਹਣੀਆਂ ਕੁਹਾਰਾ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
ਜੋਗਿੰਦਰ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ 2019-2024 ਤੱਕ ਪਿੰਡ ਮੈਹਣੀਆਂ ਕੁਹਾਰਾ ਦਾ ਸਰਪੰਚ ਸੀ ਅਤੇ ਉਸ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਵਿਕਾਸ ਗ੍ਰਾਂਟਾਂ ਮਿਲੀਆਂ ਹੋਈਆਂ ਸੀ। ਮੁਲਜ਼ਮ ਪੰਚਾਇਤ ਅਧਿਕਾਰੀ ਨੇ ਪਹਿਲਾਂ ਉਸ ਦੇ ਖਾਤੇ ’ਚ 1 ਲੱਖ 27 ਹਜ਼ਾਰ ਰੁਪਏ ਟਰਾਂਸਫਰ ਕੀਤੇ ਅਤੇ ਬਾਅਦ ’ਚ ਨਕਦੀ ਲੈ ਲਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹੁਣ ਪੰਚਾਇਤ ਅਧਿਕਾਰੀ 12 ਲੱਖ 50 ਹਜ਼ਾਰ ਰੁਪਏ ਦੀ ਵਿਕਾਸ ਗ੍ਰਾਂਟ ਦੇ ਯੂਜ਼ਰ ਸਰਟੀਫਿਕੇਟ (ਯੂ.ਸੀ.) ਜਾਰੀ ਕਰਨ ਦੇ ਬਦਲੇ 2 ਫੀਸਦੀ ਰਿਸ਼ਵਤ ਵਜੋਂ 24 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਮਿਲੀ ਸ਼ਿਕਾਇਤ ’ਤੇ ਉਕਤ ਮੁਲਜ਼ਮ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਜੋਗਿੰਦਰ ਸਿੰਘ ਪਾਸੋਂ 24 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e