ਤਾਏ ਨੇ ਬਣਾਇਆ ਨਾਬਾਲਗ ਭਤੀਜੀ ਨੂੰ ਹਵਸ ਦਾ ਸ਼ਿਕਾਰ

06/06/2019 12:44:14 AM

ਮੋਗਾ, (ਆਜ਼ਾਦ)- ਕਲਯੁੱਗ ਦੇ ਇਸ ਦੌਰ ’ਚ ਰਿਸ਼ਤਿਆਂ ਦੀ ਮਹੱਤਤਾ ਖਤਮ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਜ਼ਿਲੇ ਦੇ ਇਕ ਪਿੰਡ ’ਚ ਸਾਹਮਣੇ ਆਈ ਹੈ ਕਿ ਤਾਏ ਨੇ ਹੀ ਆਪਣੀ ਨਾਬਾਲਗ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਜਾਣਕਾਰੀ ਅਨੁਸਾਰ 17 ਸਾਲਾ ਲਡ਼ਕੀ, ਜੋ 11ਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਬੀਤੇ ਦਿਨ ਜਦ ਉਹ ਘਰ ’ਚ ਇਕੱਲੀ ਸੀ ਤਾਂ ਉਸ ਦਾ ਤਾਇਆ ਬਚਿੱਤਰ ਸਿੰਘ ਆਇਆ ਅਤੇ ਮੈਂ ਪਾਣੀ ਲੈਣ ਲਈ ਅੰਦਰ ਚਲੀ ਗਈ ਤਾਂ ਉਹ ਵੀ ਮੇਰੇ ਪਿੱਛੇ ਕਮਰੇ ’ਚ ਆ ਗਿਆ ਅਤੇ ਮੇਰੇ ਨਾਲ ਗਲਤ ਹਰਕਤਾਂ ਕਰਨ ਲੱਗਾ, ਜਿਸ ਦਾ ਮੈਂ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਮੇਰੇ ਵੱਲੋਂ ਰੌਲਾ ਪਾਉਣ ’ਤੇ ਉਹ ਭੱਜ ਗਿਆ। ਮੈਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਪੁਲਸ ਨੂੰ ਵੀ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਥਾਣੇਦਾਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੀਡ਼ਤਾ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਨੇ ਰਿਪੋਰਟ ਜਾਂਚ ਲਈ ਲੈਬਾਰਟੀ ਨੂੰ ਭੇਜ ਦਿੱਤੀ ਹੈ। ਕਥਿਤ ਦੋਸ਼ੀ ਬਚਿੱਤਰ ਸਿੰਘ, ਜੋ ਸ਼ਾਦੀਸ਼ੁਦਾ ਦੱਸਿਆ ਜਾ ਰਿਹਾ ਹੈ, ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News