ਜੋੜੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਕੁੜੀ ਨੇ ਘਰ ’ਚੋਂ ਕੀਤੇ ਸਾਢੇ 11 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ

Friday, Jan 05, 2024 - 06:22 PM (IST)

ਜੋੜੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਕੁੜੀ ਨੇ ਘਰ ’ਚੋਂ ਕੀਤੇ ਸਾਢੇ 11 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ

ਫਿਰੋਜ਼ਪੁਰ (ਆਨੰਦ): ਮੱਲਵਾਲ ਰੋਡ ਵਿਖੇ ਇਕ ਵਿਅਕਤੀ ਦੇ ਘਰ ਵਿਚ ਜੋੜੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਇਕ ਕੁੜੀ ਵਲੋਂ ਘਰ ਵਿਚੋਂ ਸਾਢੇ 11 ਹਜ਼ਾਰ ਰੁਪਏ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਕੁੜੀ ਨੂੰ ਪੈਸਿਆਂ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿਖੇ 381 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਾਮ ਸੁੰਦਰ ਮੋਂਗਾ ਪੁੱਤਰ ਦੇਸ ਰਾਜ ਮੋਂਗਾ ਵਾਸੀ ਸਾਹਮਣੇ ਸੰਦੀਪ ਹੋਟਲ ਮੱਲਵਾਲ ਰੋਡ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੇ ਦੋ ਜੋੜਾ ਪੋਤਰੇ ਹਨ, ਜਿਨ੍ਹਾਂ ਦੀ ਉਮਰ 14/14 ਮਹੀਨੇ ਹਨ, ਜਿਨ੍ਹਾਂ ਦੀ ਦੇਖਭਾਲ ਲਈ ਉਸ ਨੇ ਡੋਮੈਸਿਟਕ ਕੰਪਨੀ ਸਰਵਿਸ ਪਾਸੋਂ ਇਕ ਮੇਡ ਜਿਸ ਦਾ ਨਾਮ ਰੇਵਿਕਾ ਕਟਵਾਲ ਪੁੱਤਰੀ ਕਾਜੀਵਾਲ ਕਟਵਾਲ ਵਾਸੀ ਉਦੇਪੁਰ (ਨੇਪਾਲ) ਮੰਗਵਾਈ ਸੀ। ਜਿਸ ਸਬੰਧੀ ਉਸ ਨੇ ਕੰਪਨੀ ਦੇ ਮਾਲਕ ਰਵਿੰਦਰਾ ਦੁਲਾਈ ਦੇ ਖਾਤੇ ਵਿਚ 29 ਹਜ਼ਾਰ ਰੁਪਏ ਪਾਏ ਸੀ ਤੇ ਉਕਤ ਮੇਡ ਦੀ ਤਨਖ਼ਾਹ 10 ਹਜ਼ਾਰ ਰੁਪਏ ਮਹੀਨਾ ਤੈਅ ਹੋਈ ਸੀ, ਉਕਤ ਮੇਡ ਮਿਤੀ 3 ਜਨਵਰੀ 2024 ਨੂੰ ਆਪਣੇ ਭਰਾ ਨਾਲ ਉਨ੍ਹਾਂ ਦੇ ਘਰ ਆਈ ਤੇ ਜਦ ਉਸ ਦਾ ਭਰਾ ਉਸ ਨੂੰ ਛੱਡ ਕੇ ਚਲਾ ਗਿਆ ਤਾਂ ਅਗਲੇ ਦਿਨ ਉਕਤ ਮੇਡ ਮਿਤੀ 4 ਜਨਵਰੀ 2024 ਨੂੰ ਕਰੀਬ ਸਾਢੇ 6 ਵਜੇ ਸ਼ਾਮ ਉਨ੍ਹਾਂ ਦੇ ਘਰੋਂ 11500 ਰੁਪਏ ਚੋਰੀ ਕਰ ਲਏ ਤੇ ਬਿਨਾਂ ਦੱਸੇ ਚਲੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣਦੇਾਰ ਜੰਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਹਿਤਕਰਤਾ ਦੇ ਬਿਆਨਾਂ ’ਤੇ ਉਕਤ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News