ਪੁਲਸ ਵੱਲੋਂ ਇਕ ਘਰ ’ਚੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

Saturday, Dec 21, 2024 - 01:41 PM (IST)

ਪੁਲਸ ਵੱਲੋਂ ਇਕ ਘਰ ’ਚੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਜਲੰਧਰ (ਰਮਨ)–ਥਾਣਾ ਨੰਬਰ 3 ਅਧੀਨ ਪੈਂਦੇ ਵਿਕਰਮਪੁਰਾ ਦੇ ਨਾਲ ਫਤਹਿਪੁਰੀ ਮੁਹੱਲੇ ਵਿਚ ਸਥਿਤ ਇਕ ਘਰ ਵਿਚੋਂ ਪੁਲਸ ਪਾਰਟੀ ਨੇ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਸ਼ਰਾਬ ਦੀਆਂ ਪੇਟੀਆਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰਬਰ 3 ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਤਹਿਪੁਰੀ ਮੁਹੱਲੇ ਦੇ ਇਕ ਘਰ ਵਿਚ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ। ਇਹ ਕਿਸ ਪਾਰਟੀ ਦੀ ਨਾਜਾਇਜ਼ ਸ਼ਰਾਬ ਹੈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰ ਕਿਸੇ ਮਦਾਨ ਨਾਂ ਦੇ ਵਿਅਕਤੀ ਦਾ ਹੈ।

ਇਹ ਵੀ ਪੜ੍ਹੋ- ਅੱਜ ਚੁਣੀ ਜਾਵੇਗੀ ਜਲੰਧਰ ਸ਼ਹਿਰ ਦੀ 'ਸਰਕਾਰ', ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਪੋਲਿੰਗ

PunjabKesari

ਘਰ ਵਿਚ ਪ੍ਰਵਾਸੀ ਔਰਤ ਰਹਿੰਦੀ ਹੈ, ਜਿਸ ਨੇ ਕਿਹਾ ਕਿ ਕੋਈ ਵਿਅਕਤੀ ਆਇਆ ਅਤੇ ਮਾਲਕ ਦਾ ਕਹਿ ਕੇ ਪੇਟੀਆਂ ਰੱਖ ਕੇ ਚਲਾ ਗਿਆ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰ ਕੇ ਉੱਥੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ ਹੈ। ਥਾਣਾ ਨੰਬਰ 3 ਦੀ ਪੁਲਸ ਨੇ ਘਰ ਵਿਚ ਕੰਮ ਕਰਨ ਵਾਲੀ ਪ੍ਰਵਾਸੀ ਔਰਤ ਰਾਮਕਲੀ ਪਤਨੀ ਮਿਠਾਈ ਲਾਲ ਹਾਲ ਨਿਵਾਸੀ ਫਤਹਿਪੁਰੀ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨੰਬਰ 3 ਦੀ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿੱਥੋਂ ਆਈ ਅਤੇ ਕਿਥੇ ਸਪਲਾਈ ਕਰਨੀ ਸੀ।

ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਦੌਰਾਨ ਹੋਇਆ ਹੰਗਾਮਾ, ਪੁਲਸ ਨੇ ਕੀਤੀ ਬਲ ਦੀ ਵਰਤੋਂ

ਸੋਸ਼ਲ ਮੀਡੀਆ ’ਤੇ ਸ਼ਰਾਬ ਉਤਾਰਨ ਦੀ ਵੀਡੀਓ ਪਹਿਲਾਂ ਹੀ ਕਿਸੇ ਨੇ ਕਰ ਦਿੱਤੀ ਸੀ ਵਾਇਰਲ
ਉਥੇ ਹੀ, ਉਕਤ ਮਾਮਲੇ ਵਿਚ ਸਵੇਰੇ ਘਰ ਦੇ ਬਾਹਰ ਖੜ੍ਹੀ ਇਕ ਕਾਰ ਵਿਚੋਂ ਸ਼ਰਾਬ ਦੀਆਂ ਪੇਟੀਆਂ ਉਤਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਿਸੇ ਨੇ ਵਾਇਰਲ ਕਰ ਦਿੱਤੀ ਸੀ, ਜਿਸ ਦੀ ਸ਼ਹਿਰ ਵਿਚ ਖ਼ੂਬ ਚਰਚਾ ਚੱਲ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਚੋਣਾਂ ਨੂੰ ਲੈ ਕੇ ਕਿਸੇ ਪਾਰਟੀ ਨੇ ਸ਼ਰਾਬ ਉਕਤ ਇਲਾਕੇ ਵਿਚ ਡੰਪ ਕੀਤੀ ਹੋਈ ਸੀ। ਉਕਤ ਸ਼ਰਾਬ ਨੂੰ ਇਲਾਕੇ ਵਿਚ ਹੀ ਵੰਡਿਆ ਜਾਣਾ ਸੀ ਪਰ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਪੁਲਸ ਨੇ ਵੀਡੀਓ ਦੇ ਆਧਾਰ ’ਤੇ ਕਾਰਵਾਈ ਕਰ ਕੇ ਘਰ ਵਿਚੋਂ ਸ਼ਰਾਬ ਬਰਾਮਦ ਕੀਤੀ ਹੈ।
 

ਇਹ ਵੀ ਪੜ੍ਹੋ- ਪੋਲਿੰਗ ਦੌਰਾਨ MLA ਦੀ ਕਾਂਗਰਸੀ ਆਗੂ ਨਾਲ ਖੜ੍ਹਕੀ, ਗਰਮਾਇਆ ਮਾਹੌਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News