ਲੱਖਾਂ ਰੁਪਏ ਦੀ ਧੋਖਾਦੇਹੀ ਦੇ ਦੋਸ਼ ’ਚ ਲਡ਼ਕੀ ਖਿਲਾਫ ਕੇਸ ਦਰਜ
Monday, Jan 21, 2019 - 04:40 AM (IST)

ਪਟਿਆਲਾ, (ਬਲਜਿੰਦਰ)- ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਲੱਖਾਂ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਰਵਨੀਤ ਕੌਰ ਪੁੱਤਰੀ ਅਮਰੀਕ ਸਿੰਘ ਵਾਸੀ ਗੁਲਾਬ ਨਗਰ ਕਾਲੋਨੀ ਰਾਜਪੁਰਾ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਭਗਵਾਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸਿੱਧੂਵਾਲ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਲਡ਼ਕੀ ਨੇ ਉਸ ਦੇ ਲਡ਼ਕੇ ਗੁਰਦੀਪ ਸਿੰਘ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6 ਲੱਖ 30 ਹਜ਼ਾਰ ਰੁਪਏ ਲਏ ਸਨ। ਗੁਰਦੀਪ ਸਿੰਘ ਟੁੂਰਿਸਟ ਵੀਜ਼ੇ ’ਤੇ ਵਿਦੇਸ਼ ਭੇਜ ਦਿੱਤਾ, ਜਿਸ ਦੇ ਇੰਡੀਆ ਵਾਪਸ ਆਉਣ ਲਈ ਇਕ ਲੱਖ ਰੁਪਏ ਖਰਚ ਹੋ ਗਏ। ਇਸ ਤਰ੍ਹਾਂ ਉਨ੍ਹਾਂ ਨਾਲ ਕੁੱਲ 7 ਲੱਖ 30 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਸ ਨੇ ਇਸ ਮਾਮਲੇ ਵਿਚ ਰਵਨੀਤ ਕੌਰ ਖਿਲਾਫ ਪ੍ਰੀਵੈਨਸ਼ਨ ਆਫ ਹਿਊੁਮਨ ਸਮੱਗਲਿੰਗ ਐਕਟ 2014 ਦੀ ਧਾਰਾ 13 ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।