108 ਸਾਲਾਂ ਸੁਤੰਤਰਤਾ ਸੈਨਾਨੀ ਨੂੰ ਸੂਬਾ ਪੱਧਰੀ ਸਨਮਾਨ ਨਾਲ ਵਿਦਾਇਗੀ

Friday, Jan 31, 2020 - 08:42 PM (IST)

ਮਾਨਸਾ, (ਮਿੱਤਲ)- 108 ਸਾਲਾਂ ਸੁਤੰਤਰਤਾ ਸੈਨਾਨੀ ਸ੍ਰੀ ਗੁਰਦੇਵ ਸਿੰਘ ਸਮਾਓਂ ਨੇ ਅੱਜ ਉਨ੍ਹਾਂ ਦੇ ਪਿੰਡ ਸਮਾਓਂ ਵਿਖੇ ਆਖਰੀ ਸਾਂਹ ਲਏ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ ਦੁਆਰਾ ਸੂਬਾ ਪੱਧਰੀ ਸਨਮਾਨ ਨਾਲ ਸੁਤੰਤਰਤਾ ਸੈਨਾਨੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਤੰਤਰਤਾ ਸੈਨਾਨੀ ਦੇਸ਼ ਦਾ ਸਰਮਾਇਆ ਹੁੰਦੇ ਨੇ ਅਤੇ ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਲੋਕਤੰਤਰੀ ਰਾਜ ਅਤੇ ਅਜ਼ਾਦ ਫਿਜ਼ਾ ਵਿਚ ਸਾਂਹ ਲੈ ਰਹੇ ਹਾਂ ਤਾਂ ਇਸ ਵਿਚ ਆਜ਼ਾਦੀ ਦੀ ਲੜਾਈ ਲੜਨ ਵਾਲੇ ਦੇਸ਼ ਪ੍ਰੇਮੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਸਦਾ ਆਬਾਦ ਤੇ ਖੁਸ਼ਹਾਲ ਰਹਿੰਦੀਆਂ ਹਨ ਅਤੇ ਆਜ਼ਾਦੀ ਘੁਲਾਟੀਏ ਦੇਸ਼ ਅਤੇ ਦੇਸ ਵਾਸੀਆਂ ਲਈ ਹਮੇਸ਼ਾ ਹੀ ਚਾਨਣ ਮੁਨਾਰਾ ਬਣਦੇ ਆਏ ਹਨ। ਉਨ੍ਹਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸੂਬਾ ਪੱਧਰੀ ਸਨਮਾਨ ਨਾਲ 108 ਸਾਲ ਦੀ ਉਮਰ ਦੇ ਸੁਤੰਤਰਤਾ ਸੈਨਾਨੀ ਸ੍ਰੀ ਗੁਰਦੇਵ ਸਿੰਘ ਨੂੰ ਸ਼ਰਧਾਂਜਲੀ ਦਿੱਤੀ।


Bharat Thapa

Content Editor

Related News