ਮੰਦਰ ਦਾ ਦਰਵਾਜ਼ਾ ਤੋੜ ਕੇ ਚਾਂਦੀ ਦੇ ਮੁਕਟ, ਛਤਰ, ਪਿੱਤਲ ਦੀ ਮੂਰਤੀ ਤੇ ਨਕਦੀ ਚੋਰੀ

01/21/2022 10:57:38 AM

ਮਾਲੇਰਕੋਟਲਾ (ਭੁਪੇਸ਼) : ਸ਼ਹਿਰ ਦੀ ਪਾਸ਼ ਕਾਲੋਨੀ ’ਚ ਬੀਤੀ ਰਾਤ ਚੋਰਾਂ ਵਲੋਂ ਸਥਾਨਕ ਸੋਮਸਨਜ਼ ਕਾਲੋਨੀ ਵਿਖੇ ਸਥਿਤ ਲਕਸ਼ਮੀ ਨਾਰਾਇਣ ਮੰਦਰ ਦਾ ਦਰਵਾਜ਼ਾ ਤੋੜ ਕੇ ਮੰਦਰ ’ਚ ਸਥਾਪਿਤ ਮੂਰਤੀਆਂ ਦੇ ਚਾਂਦੀ ਦੇ ਕਈ ਮੁਕਟ ਤੇ ਚਾਂਦੀ ਦੇ ਛਤਰ ਸਮੇਤ ਗੱਲਾ ਤੋੜ ਕੇ ਨਕਦੀ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ, ਜਿਸ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੇ ਸਥਾਨਕ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਨੇ ਮੁਆਇਨਾ ਕੀਤਾ।

ਇਹ ਵੀ ਪੜ੍ਹੋ : ਈ.ਡੀ. ਦੀ ਰੇਡ ਨੇ ਚੰਨੀ ਦੇ ਰਿਸ਼ਤੇਦਾਰਾਂ ਦੇ ਰੇਤ ਮਾਫੀਆ ਨਾਲ ਸਬੰਧ ਕੀਤੇ ਜਗ ਜਾਹਿਰ : ਹਰਪਾਲ ਚੀਮਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਕਸ਼ਮੀ ਨਾਰਾਇਣ ਮੰਦਰ ਦੇ ਪੰਡਤ ਚੇਤਨ ਸ਼ਰਮਾ ਤੇ ਪ੍ਰਧਾਨ ਪ੍ਰਸ਼ੋਤਮ ਜਿੰਦਲ ਤੇ ਮੈਂਬਰ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਮੰਦਰ ਦਾ ਮੁੱਖ ਦਰਵਾਜ਼ਾ ਤੋੜ ਕੇ ਮੰਦਰ ’ਚ ਸਥਾਪਿਤ ਮੂਰਤੀਆਂ ਦੇ ਪਾਏ ਚਾਂਦੀ ਦੇ ਗਹਿਣਿਆਂ ’ਚੋਂ 4 ਵੱਡੇ ਚਾਂਦੀ ਦੇ ਮੁਕਟ, 3 ਛੋਟੇ ਚਾਂਦੀ ਦੇ ਮੁਕਟ, 4 ਚਾਂਦੀ ਦੇ ਛਤਰ ਤੇ ਦੁਰਗਾ ਮਾਤਾ ਦੀ ਪਿੱਤਲ ਦੀ 1 ਫੁੱਟ ਦੀ ਮੂਰਤੀ, ਨੰਦੀ ਦੇ ਗਲੇ ’ਚ ਪਾਈ ਚਾਂਦੀ ਦੀ ਚੇਨ ਤੇ ਘੰਟੀ ਤੋਂ ਇਲਾਵਾ 3 ਗੋਲਕਾਂ ਤੋੜ ਕੇ ਉਨ੍ਹਾਂ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਚੋਰੀ ਹੋਏ ਗਹਿਣੀਆਂ ਦੀ ਕੀਮਤ ਤੇ ਨਕਦੀ ਸਮੇਤ ਕੁੱਲ 5 ਲੱਖ ਰੁਪਏ ਦੇ ਕਰੀਬ ਬਣਦੀ ਹੈ।

ਇਹ ਵੀ ਪੜ੍ਹੋ : ਆਪਣੀ ਜਨਮ ਭੂਮੀ ਸਤੌਜ ਪਹੁੰਚ ਲੋਕਾਂ ਨੂੰ ਕੀਤੀ ਭਗਵੰਤ ਮਾਨ ਨੇ ਇਹ ਅਪੀਲ

ਉਨ੍ਹਾਂ ਦੱਸਿਆ ਕਿ ਚੋਰੀ ਕਰਨ ਦੀ ਘਟਨਾ ਮੰਦਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੈ, ਜਿਸ ’ਚ ਇਕ ਵਿਅਕਤੀ ਹੀ ਵਿਖਾਈ ਦੇ ਰਿਹਾ ਹੈ। ਉਕਤ ਚੋਰ ਰਾਤ ਕਰੀਬ 1.25 ਮਿੰਟ ’ਤੇ ਉਕਤ ਘਟਨਾ ਨੂੰ ਅੰਜਾਮ ਦਿੰਦਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ. ਪਵਨਜੀਤ ਚੌਧਰੀ, ਐੱਸ. ਐੱਚ. ਓ. ਜਸਵੀਰ ਸਿੰਘ ਨੇ ਪੁੱਜ ਕੇ ਮੁਆਇਨਾ ਕੀਤਾ ਤੇ ਪੁਲਸ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News