ਨਸ਼ੇ ਵਾਲੇ 43 ਟੀਕਿਅਾਂ ਸਣੇ ਕਾਬੂ
Tuesday, Oct 16, 2018 - 12:38 AM (IST)

ਸੰਗਰੂਰ/ਲੌਂਗੋਵਾਲ, (ਵਿਵੇਕ ਸਿੰਧਵਾਨੀ, ਬੇਦੀ,ਵਿਜੇ, ਰੂਪਕ)– ਐੱਸ. ਟੀ. ਐੱਫ. ਟੀਮ ਸੰਗਰੂਰ ਨੇ ਨਸ਼ੇ ਵਾਲੇ 43 ਟੀਕਿਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਕੰਵਲਪਾਲ ਸਿੰਘ ਡਿਪਟੀ ਸੁਪਰਡੈਂਟ ਪੁਲਸ, ਸਪੈਸ਼ਲ ਟਾਸਕ ਫੋਰਸ ਨੇ ਦੱਸਿਆ ਕਿ ਐੱਸ. ਟੀ. ਐੱਫ. ਸੰਗਰੂਰ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਏ. ਐੱਸ. ਆਈ. ਕ੍ਰਿਸ਼ਨ ਸਿੰਘ, ਹੌਲਦਾਰ ਗੁਰਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਨੇ ਥਾਣਾ ਲੌਂਗੋਵਾਲ ਦੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨਾਲ ਮਿਲ ਕੇ ਪਿੰਡ ਲੋਹਾਖੇਡ਼ਾ ਸਾਈਡ ਵੱਲੋਂ ਆਉਂਦੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਵੱਲੋਂ ਸੁੱਟੇ ਲਿਫਾਫੇ ’ਚੋਂ ਨਸ਼ੇ ਵਾਲੇ 43 ਟੀਕੇ ਬਰਾਮਦ ਕੀਤੇ। ਮੁਲਜ਼ਮ ਦੀ ਸ਼ਨਾਖਤ ਵਕੀਲ ਸਿੰਘ ਉਰਫ ਮਾਸ ਪੁੱਤਰ ਬਲਵੀਰ ਸਿੰਘ ਉਰਫ ਬੀਰਾ ਵਾਸੀ ਪੀਰ ਖਾਨਾ ਰੋਡ ਗਾਹੂ ਪੱਤੀ ਲੌਂਗੋਵਾਲ ਜ਼ਿਲਾ ਸੰਗਰੂਰ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਕੇ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।
ਮੁਲਜ਼ਮ ਖਿਲਾਫ ਪਹਿਲਾਂ ਵੀ ਨਸ਼ੇ ਵਾਲੇ ਟੀਕਿਆਂ ਦੀ ਸਮੱੱਗਲਿੰਗ ਕਰਨ ਦਾ ਮੁਕੱਦਮਾ ਥਾਣਾ ਲੌਂਗੋਵਾਲ ਵਿਖੇ ਦਰਜ ਹੋਇਆ ਸੀ।