ਸਾਈਕਲ ''ਤੇ ਆਏ 18 ਸਾਲ ਦੇ ਮੁੰਡੇ ਨੇ ਸਕੂਲ ''ਚੋਂ ਚੋਰੀ ਕੀਤੀਆਂ ਟੂਟੀਆਂ, ਘਟਨਾ CCTV ''ਚ ਕੈਦ

Friday, Aug 05, 2022 - 10:04 PM (IST)

ਸਾਈਕਲ ''ਤੇ ਆਏ 18 ਸਾਲ ਦੇ ਮੁੰਡੇ ਨੇ ਸਕੂਲ ''ਚੋਂ ਚੋਰੀ ਕੀਤੀਆਂ ਟੂਟੀਆਂ, ਘਟਨਾ CCTV ''ਚ ਕੈਦ

ਪਟਿਆਲਾ (ਕੰਵਲਜੀਤ ਕੰਬੋਜ) : ਪਿੰਡ ਡੀਲਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਬੀਤੀ ਸ਼ਾਮ ਇਕ 18 ਸਾਲ ਦੇ ਸਾਈਕਲ 'ਤੇ ਆਏ ਮੁੰਡੇ ਨੇ ਟੂਟੀਆਂ ਚੋਰੀ ਲਈਆਂ। ਦੱਸ ਦੇਈਏ ਕਿ ਇਹ ਨੌਜਵਾਨ ਸਾਈਕਲ 'ਤੇ ਸਕੂਲ ਦੇ ਬਾਹਰ ਪਹੁੰਚਿਆ, ਉਸ ਨੇ ਪਹਿਲਾਂ ਆਲੇ-ਦੁਆਲੇ ਦੇਖਿਆ ਕਿ ਕੋਈ ਮੈਨੂੰ ਦੇਖ ਤਾਂ ਨਹੀਂ ਰਿਹਾ, ਫਿਰ ਆਪਣਾ ਸਾਈਕਲ ਸਕੂਲ ਦੇ ਬਾਹਰ ਖੜ੍ਹਾ ਕੀਤਾ ਤੇ ਕੰਧ ਟੱਪ ਕੇ ਸਕੂਲ 'ਚ 15 ਟੂਟੀਆਂ ਲਾਹ ਲਈਆਂ। ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : ਰਾਘਵ ਚੱਢਾ ਨੇ 'ਰਿਜ਼ਾਰਟ ਰਾਜਨੀਤੀ' ਨੂੰ ਰੋਕਣ ਲਈ ਰਾਜ ਸਭਾ 'ਚ ਸੰਵਿਧਾਨ (ਸੋਧ) ਬਿੱਲ 2022 ਕੀਤਾ ਪੇਸ਼

PunjabKesari

ਸਕੂਲ ਪ੍ਰਸ਼ਾਸਨ ਨੇ ਜਦ ਅਗਲੇ ਦਿਨ ਆ ਕੇ ਸਕੂਲ ਦਾ ਤਾਲਾ ਖੋਲ੍ਹਿਆ ਤਾਂ ਦੇਖਿਆ ਕਿ ਇਹ ਸਾਰੀ ਘਟਨਾ ਵਾਪਰੀ ਤਾਂ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਅਤੇ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਪਰ ਜਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ 'ਚ 2 ਤਸਵੀਰਾਂ ਕੈਦ ਹੋਈਆਂ ਤਾਂ ਇਹ ਵੇਖ ਕੇ ਸਕੂਲ ਪ੍ਰਸ਼ਾਸਨ ਵੀ ਹੈਰਾਨ ਹੋ ਗਿਆ ਕਿ ਇਕ 18 ਸਾਲ ਦੇ ਮੁੰਡੇ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ ਸਕੂਲ ਇੰਚਾਰਜ ਚਰਨਜੀਤ ਕੌਰ ਦਾ ਕਹਿਣਾ ਸੀ ਕਿ ਜਦ ਮੈਂ ਅਗਲੇ ਦਿਨ ਸਕੂਲ ਪਹੁੰਚੀ ਤਾਂ ਮੈਂ ਦੇਖਿਆ ਕਿ ਟੂਟੀਆਂ ਗਾਇਬ ਸਨ ਤੇ ਪਾਣੀ ਚੱਲ ਰਿਹਾ ਸੀ। ਪਿੰਡ ਵਾਸੀਆਂ ਨੂੰ ਬੁਲਾਇਆ ਗਿਆ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਦੇਖਿਆ ਕਿ ਇਕ ਨੌਜਵਾਨ ਟੂਟੀਆਂ ਉਤਾਰ ਕੇ ਲੈ ਗਿਆ ਹੈ। ਕੁੱਲ 15 ਟੂਟੀਆਂ ਸਨ।

ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਸਦਨ 'ਚ ਪੇਸ਼ ਕੀਤਾ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਬਿੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News