ਸਵਰਨਕਾਰ ਸੰਘ ਬੁਢਲਾਡਾ ਵੱਲੋਂ ਕਿਸਾਨਾਂ ਦੀ ਹਮਾਇਤ

12/09/2020 10:33:41 AM

ਬੁਢਲਾਡਾ(ਮਨਜੀਤ): ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੀ ਹਮਾਇਤ 'ਚ ਸਵਰਨਕਾਰ ਸੰਘ ਬੁਢਲਾਡਾ ਦੇ ਪ੍ਰਧਾਨ ਜਸਪਾਲ ਸਿੰਘ ਕਾਲਾ ਮੰਘਾਣੀਆਂ ਦੀ ਅਗਵਾਈ 'ਚ ਸਵਰਨਕਾਰ ਭਾਈਚਾਰੇ ਵੱਲੋਂ ਸ਼ਾਂਤਮਈ ਧਰਨਾ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਉਹ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸਵਰਨਕਾਰ ਸੰਘ ਬੁਢਲਾਡਾ ਵੱਲੋਂ ਹਮਾਇਤ ਕਰਦੇ ਹਨ। ਹਰ ਤਰ੍ਹਾਂ ਦੇ ਕਿਸਾਨੀ ਸੰਘਰਸ਼ 'ਚ ਸਵਰਨਕਾਰ ਸੰਘ ਬੁਢਲਾਡਾ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਵਰਨਕਾਰ ਸੰਘ ਵੱਲੋਂ ਕਿਸਾਨੀ ਸੰਘਰਸ਼ 'ਚ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਨਗਰ ਸੁਧਾਰ ਸਭਾ ਦੇ ਚੇਅਰਮੈਨ ਸੱਤਪਾਲ ਕਟੋਦੀਆ, ਬਘੇਰ ਸਿੰਘ ਦੋਦੜਾ, ਸੁਰਿੰਦਰ ਸਿੰਘ ਬੱਗਾ, ਜਤਿੰਦਰ ਸਿੰਘ ਜੋਲੀ, ਤਰਸੇਮ ਸਿੰਘ ਖੁਰਮੀ, ਬਿੰਦਾ ਸਿੰਘ, ਸੋਨੂੰ ਸਿੰਘ, ਕੁਲਵੀਰ ਸਿੰਘ ਖਿੱਪਲ, ਪਾਲਾ ਸਿੰਘ ਬਰ੍ਹਿਆਂ ਵਾਲੇ ਤੋਂ ਇਲਾਵਾ ਸਵਰਨਕਾਰ ਸੰਘ ਭਾਈਚਾਰੇ ਦੇ ਲੋਕ ਮੌਜੂਦ ਸਨ।


Aarti dhillon

Content Editor

Related News