22 ਸਾਲਾ ਸਵਰਾਜ ਢਿੱਲੋਂ ਨੇ ਵਿਦੇਸ਼ ਦਾ ਮੋਹ ਛੱਡ ਕੇ ਛੋਟੀ ਉਮਰੇ ਹਾਸਲ ਕੀਤੀ ਪਿੰਡ ਦੀ ਸਰਪੰਚੀ

Friday, Oct 18, 2024 - 06:35 PM (IST)

ਮੋਗਾ- ਕੈਨੇਡਾ 'ਚ ਸਬਜ਼ੀ ਲੱਦਣ ਤੋਂ ਲੈ ਕੇ ਪਿੰਡ ਦੇ ਸਰਪੰਚ ਤੱਕ 22 ਸਾਲ ਦੇ ਸਵਰਾਜ ਸਿੰਘ ਢਿੱਲੋਂ ਸੰਭਾਵਤ ਤੌਰ 'ਤੇ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚ ਬਣੇ ਹਨ। ਜਾਣਕਾਰੀ ਮੁਤਾਬਕ ਕੈਨੇਡਾ 'ਚ ਇਕ ਗੋਦਾਮ 'ਚ ਫਲ ਅਤੇ ਸਬਜ਼ੀਆਂ ਲੱਦਣ ਦਾ ਕੰਮ ਕਰਦਾ ਸੀ। ਇਸ ਦੌਰਾਨ ਸਵਰਾਜ ਹੁਣ ਪੱਗ ਵਾਲੇ ਰਵਾਇਤੀ ਪਹਿਰਾਵੇ 'ਚ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ।

 ਇਹ ਵੀ ਪੜ੍ਹੋ- ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਹੁਕਮ

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਵਰਾਜ ਢਿੱਲੋ ਨੇ ਦੱਸਿਆ ਕਿ ਉਹ ਕੈਨੇਡਾ ਦੇ ਅੰਟਾਰੀਓ ਵਿੱਚ ਲੈਬਟਨ ਕਾਲਜ ਤੋਂ ਇੰਟਰਨੈਸ਼ਨਲ ਬਿਜ਼ਨਸ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਮਾਰਚ 2024 ਵਿੱਚ ਪੰਜਾਬ ਵਾਪਸੀ ਕੀਤੀ। ਸਵਰਾਜ ਸਿੰਘ ਢਿੱਲੋ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਉਸਨੂੰ ਬਿਨਾਂ ਕਿਸੇ ਵਿਰੋਧ ਦੇ ਸਰਪੰਚ ਚੁਣ ਚੁੱਕੇ ਹਨ । ਉਸ ਨੇ ਕਿਹਾ ਮੈਂ ਪਹਿਲਾਂ ਕਨੇਡਾ ਜਾਣ ਦਾ ਸੋਚਿਆ ਨਹੀਂ ਸੀ ਪਰ ਜਦੋਂ ਮੈਂ ਦੇਖਿਆ ਕਿ ਮੇਰੇ ਸਾਰੇ ਸਾਥੀ ਆਈਲੈਟਸ ਦੀ ਤਿਆਰੀ ਕਰ ਰਹੇ ਹਨ ਤਾਂ ਮੈਂ ਵੀ ਤਿਆਰੀ ਕੀਤੀ, ਜਿਸ 'ਚੋਂ ਮੇਰੇ 6.5 ਬੈਂਡ ਆਏ। ਇਸ ਤੋਂ ਬਾਅਦ 2021 ਵਿੱਚ ਮੈਂ ਕੈਨੇਡਾ ਚਲਾ ਗਿਆ, ਜਿੱਥੇ ਉਸ ਨੇ ਘੰਟੇ ਦਾ 16 ਕਨੇਡੀਅਨ ਡਾਲਰ ਕਮਾਏ।

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਉਸ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਆਪਣੇ ਮਾਮੇ ਦੀ ਬਿਮਾਰੀ ਕਾਰਨ ਵਾਪਸ ਆਇਆ ਅਤੇ ਉਸਨੇ ਲੋਕਾਂ ਦੇ ਸਲਾਹ 'ਤੇ ਸਰਪੰਚ ਦੀ ਚੋਣ ਲਈ ਖੜੇ ਹੋਣ ਦਾ ਫੈਸਲਾ ਕੀਤਾ  ਸੀ। ਸਵਰਾਜ ਸਿੰਘ ਦੇ ਪਿੰਡ ਵਿੱਚ ਵਿਕਾਸ ਦੇ ਕਈ ਮੱਤ ਵਧੇ ਯੋਜਨਾਵਾਂ 'ਚ ਰਸਤੇ ਸੁਧਾਰਨ, ਖਾਲੀ ਪਏ ਅਧਿਆਪਕ ਅਹੁਦੇ ਭਰਨ, ਪਲਾਸਟਿਕ ਦਾ ਵਰਤੋਂ ਘਟਾਉਣ, ਕਚਰੇ ਦਾ ਸਹੀ ਪ੍ਰਬੰਧ ਕਰਨ, ਸ਼ਮਸ਼ਾਨ ਘਾਟ ਨੂੰ ਅਪਗਰੇਡ ਕਰਨ ਅਤੇ ਸਥਾਨਕ ਬੂਟੀਆਂ ਵਾਲਾ ਹੈਰਬਲ ਗਾਰਡਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸਵਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਮੇਰੇ ਪਿੰਡ ਵਾਸੀਆਂ ਨੇ ਜੋ ਮਾਨ ਮੈਨੂੰ ਸਰਪੰਚ ਬਣਾ ਕੇ ਦਿੱਤਾ ਹੈ ਮੈਂ ਸਾਰੀ ਉਮਰ ਪਿੰਡ ਵਾਸੀਆਂ ਦਾ ਰਿਣੀ ਰਹਾਂਗਾ ਤੇ ਆਪਣੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਵਾਂਗਾ । ਉੱਥੇ ਹੀ ਨਵੇਂ ਬਣੇ ਸਰਪੰਚ ਸਵਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਗਰ ਵਾਸੀਆਂ ਨੇ ਸਰਪੰਚ ਬਣਾ ਕੇ ਬਹੁਤ ਹੀ ਮਿਹਰ ਕੀਤੀ ਹੈ ਤੇ ਅਸੀਂ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਿੰਡ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ ਤੇ ਪਿੰਡ 'ਚੋਂ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇਗਾ।

 ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਭਲਕੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News