ਮੋਗਾ ਪੁਲਸ ਵੱਲੋਂ ਤਿੰਨ ਚੋਰਾਂ ਨੂੰ ਲੱਖਾਂ ਰੁਪਏ ਦੇ ਸੈਨੇਟਰੀ ਦੇ ਸਾਮਾਨ ਸਮੇਤ ਕੀਤਾ ਕਾਬੂ

Sunday, Dec 15, 2024 - 06:08 PM (IST)

ਮੋਗਾ ਪੁਲਸ ਵੱਲੋਂ ਤਿੰਨ ਚੋਰਾਂ ਨੂੰ ਲੱਖਾਂ ਰੁਪਏ ਦੇ ਸੈਨੇਟਰੀ ਦੇ ਸਾਮਾਨ ਸਮੇਤ ਕੀਤਾ ਕਾਬੂ

ਮੋਗਾ(ਕਸ਼ਿਸ਼)- ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐੱਸ.ਐੱਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਅਨਵਰ ਅਲੀ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਬੱਧਨੀ ਕਲਾਂ ਦੀ ਪੁਲਸ ਪਾਰਟੀ ਵੱਲੋਂ 03 ਚੋਰਾਂ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ

ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸ. ਐੱਸ. ਪੀ. ਅਜੇ ਗਾਂਧੀ ਨੇ ਕਿਹਾ ਕਿ ਥਾਣਾ ਬੱਧਨੀ ਕਲਾਂ ਪੁਲਸ ਪਾਰਟੀ ਸਮੇਤ ਭਿਆਣਾ ਚੌਕ ਮੌਜੂਦ ਸੀ ਤਾਂ ਉਨ੍ਹਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਟੀਟੂ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਰਤਾਰਪੁਰ ਕਲੋਨੀ ਧਰਮਕੋਟ, ਚਮਕੋਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਰਤਾਰ ਕਲੋਨੀ ਧਰਮਕੋਟ, ਅਕਾਸ਼ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਧਰਮਕੋਟ ਅਤੇ ਕੁੱਝ ਨਾ-ਮਲੂਮ ਵਿਅਕਤੀ ਜੋ ਆਪਸ ਵਿੱਚ ਰਲ ਕੇ ਸੈਨੇਟਰੀ ਦੀਆਂ ਦੁਕਾਨਾਂ ਤੋਂ ਸੈਨੇਟਰੀ ਦਾ ਸਮਾਨ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ । ਇਹ ਵਿਅਕਤੀ ਚੋਰੀ ਦੀ ਨੀਅਤ ਨਾਲ ਆਪਣੀ ਕਾਰ 'ਤੇ ਬੱਧਨੀ ਕਲਾਂ ਦੇ ਆਸ-ਪਾਸ ਘੁੰਮ ਰਹੇ ਹਨ ਤਾਂ ਇਨ੍ਹਾਂ ਤਿੰਨਾਂ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ- ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਮੌਤ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ

ਵਿਅਕਤੀਆਂ ਦੇ ਪਾਸੋਂ ਚੋਰੀ ਕੀਤਾ ਗਿਆ ਸੈਨਟਰੀ ਦਾ ਸਮਾਨ ਬਰਾਮਦ ਕੀਤਾ ਗਿਆ ਜਿਸ ਦੀ ਕੁੱਲ ਕੀਮਤ 2 ਲੱਖ 30 ਹਜ਼ਾਰ ਹੈ। ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਵੱਲੋਂ ਹੋਰ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ। ਜਿਨਾਂ ਵਿੱਚੋਂ ਇੱਕ ਵਾਰਦਾਤ ਪਿਛਲੇ ਮਹੀਨੇ ਗੁਰੂ ਨਾਨਕ ਸੈਂਟਰ ਲੁਹਾਰਾ ਚੌਂਕ ਤੋਂ ਸੈਂਟਰ ਦਾ ਸਮਾਨ ਚੋਰੀ ਕੀਤਾ ਸੀ ਅਤੇ ਹੋਰ ਵੀ ਕਈ ਥਾਵਾਂ ਤੋਂ ਸਾਮਾਨ ਚੋਰੀ ਕੀਤਾ ਗਿਆ ਸੀ ਜਿਸ 'ਤੇ ਦੋਸ਼ੀਆਂ ਖਿਲਾਫ ਮੁੱਕਦਮਾ 303(2), 317(2) BNS ਦੇ ਤਹਿਤ ਥਾਨਾਂ ਬੱਧਨੀ ਕਲਾਂ 'ਚ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪੁੱਛਗਿੱਛ 'ਤੇ ਲਵਜੀਤ ਸਿੰਘ ਉਰਫ ਲਵ ਪੁੱਤਰ ਹਰਜਿੰਦਰ ਸਿੰਘ ਵਾਸੀ ਕਮਾਲ ਕੇ ਅਤੇ ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਮੁਹੰਮਦ ਖਾਂ ਨੂੰ ਮੁੱਕਦਮਾ ਵਿੱਚ ਨਾਮਜ਼ਦ ਕੀਤਾ ਗਿਆ। ਜਿਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਰੇਡ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News