ਸੁਖਬੀਰ ਨੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਪੀ. ਏ. ਸੀ. ''ਚ ਕੀਤੇ ਸ਼ਾਮਲ

02/20/2019 8:44:33 PM

ਚੰਡੀਗੜ੍ਹ,(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਅਤੇ ਮੀਤ ਪ੍ਰਧਾਨਾਂ 'ਚ ਵਾਧਾ ਕਰਦਿਆਂ ਇਸ 'ਚ ਦਲ ਦੇ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ 'ਚ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ 'ਚ ਵਾਧਾ ਕਰਦਿਆਂ ਇਸ ਵਿਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਮੁਤਾਬਕ ਹੀਰਾ ਸਿੰਘ ਗਾਬੜੀਆ, ਮਨਜੀਤ ਸਿੰਘ ਮੰਨਾ, ਪਰਕਾਸ਼ ਸਿੰਘ ਗੜਦੀਵਾਲਾ, ਦਰਸ਼ਨ ਸਿੰਘ ਕੋਟਫੱਤਾ, ਇੰਦਰਇਕਬਾਲ ਸਿੰਘ ਅਟਵਾਲ, ਡਾ. ਦਲਬੀਰ ਸਿੰਘ ਵੇਰਕਾ, ਰਘਬੀਰ ਸਿੰਘ ਰਾਜਾਸਾਂਸੀ, ਨੁਸਰਤ ਇਕਰਾਮ ਖਾਂ, ਵਨਿੰਦਰ ਕੌਰ ਲੂੰਬਾ, ਹਰਪ੍ਰੀਤ ਕੌਰ ਮੁਖਮੈਲਪੁਰ, ਜਗਜੀਤ ਸਿੰਘ ਤਲਵੰਡੀ, ਗੁਰਚਰਨ ਸਿੰਘ ਗਰੇਵਾਲ, ਹਰੀ ਸਿੰਘ ਪ੍ਰੀਤ ਟਰੈਕਟਰਜ, ਗੁਲਜਾਰ ਸਿੰਘ ਦਿੜਬਾ, ਡਾ. ਨਿਸ਼ਾਨ ਸਿੰਘ ਬੁਢਲਾਢਾ, ਪਰਮਜੀਤ ਸਿੰਘ ਪੰਮਾ ਕਪੁਰਥਲਾ, ਅਰਵਿੰਦਰ ਸਿੰਘ ਰਸੂਲਪੁਰ, ਸੇਠ ਸੱਤਪਾਲ ਮੱਲ ਕਰਤਾਰਪੁਰ, ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਅਤੇ ਕਬੀਰ ਦਾਸ ਦੇ ਨਾਮ ਸ਼ਾਮਲ ਹਨ।
ਇਸੇ ਤਰ੍ਹਾਂ ਮੀਤ ਪ੍ਰਧਾਨਾਂ 'ਚ ਵਾਧਾ ਕਰਦਿਆਂ ਪਾਰਟੀ ਦੇ ਜਨ੍ਹਾਂ ਹੋਰ ਆਗੂਆਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ 'ਚ ਐਸ.ਆਰ ਕਲੇਰ, ਜਰਨੈਲ ਸਿੰਘ ਵਾਹਦ, ਪਰਕਾਸ ਸਿੰਘ ਭੱਟੀ, ਕੁਲਵੰਤ ਸਿੰਘ ਬਾਠ ਦਿੱਲੀ, ਹਰਮੀਤ ਸਿੰਘ ਕਾਲਕਾ ਜੀ ਦਿੱਲੀ, ਕਰਤਾਰ ਕੌਰ ਸ਼ਾਹਬਾਦ ਹਰਿਆਣਾ, ਸੁਖਬੀਰ ਸਿੰਘ ਮਾਂਡੀ ਹਰਿਆਣਾ, ਇੰਦਰਜੀਤ ਸਿੰਘ ਰੰਧਾਵਾ, ਰਵਿੰਦਰ ਸਿੰਘ ਚੀਮਾ, ਵਿਸ਼ਨੂੰ ਸ਼ਰਮਾ ਪਟਿਆਲਾ, ਸਰਬਜੀਤ ਸਿੰਘ ਡੁਮਵਾਲੀ ਬਠਿੰਡਾ, ਸਤਪਾਲ ਸਿੰਗਲਾ ਲਹਿਰਾ, ਰਾਮਪਾਲ ਸਿੰਘ ਬਹਿਣੀਵਾਲ, ਪਾਖਰ ਸਿੰਘ ਨਿਮਾਣਾ, ਦਰਸ਼ਨ ਸਿੰਘ ਮਧੀਰ, ਇੰਦਰ ਸੇਖੜੀ ਬਟਾਲਾ ਅਤੇ ਸਤਿੰਦਰਜੀਤ ਸਿੰਘ ਮੰਟਾ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।
 


Related News