ਆਨ ਡਿਮਾਂਡ ਚੋਰੀ ਕਰਕੇ ਲਗਜ਼ਰੀ ਸਾਇਕਲ ਦਿੰਦਾ ਸੀ, 4 ਸਾਇਕਲ ਬਰਾਮਦ

10/27/2020 4:29:19 PM

ਬੁਢਲਾਡਾ (ਬਾਂਸਲ) : ਸ਼ਹਿਰ ਅੰਦਰ ਤੇਜ਼ੀ ਨਾਲ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ। ਸਾਇਕਲ ਚੋਰਾਂ ਨੂੰ ਨੱਥ ਪਾਉਂਦਿਆਂ ਸਿਟੀ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਚੋਰੀ ਹੋਏ ਸਾਇਕਲਾਂ 'ਚੋਂ ਚਾਰ ਸਾਇਕਲ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਜਪਾਲ ਸਿੰਘ ਨੇ ਬਾਰੀਕੀ ਨਾਲ ਚੋਰੀ ਹੋਏ ਸਾਇਕਲਾਂ ਦੀ ਜਾਂਚ ਕਰਦਿਆਂ ਸੁਜਾਨ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਕੁਲਾਣਾ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਘਰੋਂ ਚੋਰੀ ਹੋਏ ਸਾਇਕਲ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆ ਕਰਤੂਤ

ਇਹ ਸਾਇਕਲ ਸ਼ਹਿਰ 'ਚੋਂ ਵੱਖ-ਵੱਖ ਬਾਜ਼ਾਰਾਂ 'ਚੋਂ ਚੋਰੀ ਕੀਤੇ ਸਨ। ਸਹਾਇਕ ਥਾਣੇਦਾਰ ਰਾਜਪਾਲ ਸਿੰਘ ਨੇ ਦੱਸਿਆ ਕਿ ਤਫਤੀਸ਼ ਜਾਰੀ ਹੈ ਪਰ ਹੋਰ ਵੀ ਚੋਰੀ ਹੋਏ ਸਾਇਕਲ ਬਰਾਮਦ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਜਰੀ ਅਤੇ ਮਹਿੰਗੇ ਸਾਇਕਲ ਚੋਰੀ ਕਰਕੇ ਡਿਮਾਂਡ 'ਤੇ 1000 ਤੋਂ 1500 ਰੁਪਏ ਤੱਕ ਸਾਇਕਲ ਵੇਚ ਦਿੱਤਾ ਜਾਂਦਾ ਸੀ। ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਕਸਰ ਇਹ ਸਾਇਕਲ ਪੇਂਡੂ ਖੇਤਰ 'ਚ ਵੇਚੇ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਥਾਣਾ ਝੰਡੇਰ ਦੀ ਪੁਲਸ ਨੂੰ ਮਿਲੀ ਸਫਲਤਾ, ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਬਰ ਗ੍ਰਿਫ਼ਤਾਰ


Anuradha

Content Editor

Related News