ਬਰਨਾਲਾ ਵਿਖੇ ਕਿਸਾਨਾਂ ਦੇ ਧਰਨੇ ''ਚ ਜਾ ਵੜੀ ਤੇਜ਼ ਰਫ਼ਤਾਰ ਕਾਰ, ਮਚਿਆ ਚੀਕ-ਚਿਹਾੜਾ
Thursday, Mar 16, 2023 - 11:49 AM (IST)

ਬਰਨਾਲਾ (ਵਿਵੇਕ ਸਿੰਧਵਾਨੀ ਰਵੀ) : ਪਿੰਡ ਚੀਮਾ ਵਿਖੇ ਕੱਟ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸੜਕ ਦੀ ਇਕ ਸਾਇਡ ਪੱਕਾ ਧਰਨਾ ਚੱਲ ਰਿਹਾ ਹੈ। ਬੀਤੇ ਦਿਨ ਸਵੇਰੇ ਪੰਜ ਵਜੇ ਸਕਾਰਪੀਓ ਗੱਡੀ ਤੇਜ਼ੀ ਨਾਲ ਕਿਸਾਨਾਂ ਦੇ ਧਰਨੇ ਦੇ ਅੱਗੇ ਲਾਈਆਂ ਟਰਾਲੀਆਂ ਨਾਲ ਟਕਰਾ ਕੇ ਟਰਾਲੀਆਂ ਪਲਟਾਉਂਦੀ ਹੋਈ ਧਰਨੇ ’ਚ ਵੜੀ ਪਰ ਧਰਨਾਕਾਰੀ ਕਿਸਾਨਾਂ ਦਾ ਬਚਾਅ ਹੋ ਗਿਆ। ਇਸ ਮੌਕੇ ਧਰਨਾਕਾਰੀਆਂ ਜੀਵਨ ਸਿੰਘ ਧਾਲੀਵਾਲ , ਜਗਤਾਰ ਸਿੰਘ ਤੇ ਭੋਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਨੈਸ਼ਨਲ ਹਾਈਵੇ ਤੋਂ ਗ਼ਲਤ ਤਰੀਕੇ ਕੱਟ ਦਿੱਤਾ ਹੋਇਆ ਹੈ। ਜਿਸ ਕਾਰਨ ਸੜਕ ਹਾਦਸਿਆਂ ’ਚ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਲਈ ਪਿੰਡ ਵਾਸੀਆਂ ਨੇ ਸੜਕ ਉਪਰ ਪੱਕਾ ਧਰਨਾ ਲਾ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- ਸੁਨਾਮ 'ਚ ਵਾਪਰਿਆ ਦਰਦਨਾਕ ਹਾਦਸਾ, 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 4 ਦੀ ਮੌਤ
ਧਰਨਾਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਇਹ ਹਾਦਸਾ ਹੋਇਆ ਹੈ ਕਿਉਂਕਿ ਪਿੱਛੇ ਲੱਗੇ ਬੈਰੀਕੇਡਾਂ ’ਤੇ ਕੋਈ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਸੀ। ਇਸ ਸਬੰਧੀ ਗੱਡੀ ਚਾਲਕ ਨੇ ਕਿਹਾ ਕਿ ਉਹ ਆਪਣੀ ਪਿੰਡ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਜਾ ਰਹੇ ਸਨ। ਪਿੰਡ ਚੀਮਾ ਨੇੜੇ ਉਨ੍ਹਾਂ ਦੀ ਕਾਰ ਸੜਕ ਉਪਰ ਬੈਠੇ ਧਰਨਾਕਾਰੀਆਂ ਦੀਆਂ ਟਰਾਲੀਆਂ ਨਾਲ ਟਰਕਾ ਗਈ। ਉਨ੍ਹਾਂ ਕਿਹਾ ਕਿ ਸੜਕ ਉਪਰ ਲੱਗੇ ਬੈਰੀਕੇਡ ਖੋਲ੍ਹੇ ਹੋਏ ਸਨ, ਜਦਕਿ ਧਰਨਾਕਾਰੀਆਂ ਨੇ ਵੀ ਕੋਈ ਰਿਫਲੈਕਟਰ ਵਗੈਰਾ ਨਹੀਂ ਲਾਇਆ ਹੋਇਆ ਸੀ। ਇਸ ਸਬੰਧੀ ਜਾਂਚ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ G20 ਸੰਮੇਲਨ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਆਖੀਆਂ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।