ਲੁਟੇਰਿਆਂ ਦੇ ਹੌਂਸਲੇ ਬੁਲੰਦ, ਬਜ਼ੁਰਗ ਔਰਤ ਦੀ ਚੇਨ ਸਨੈਚ

Friday, Nov 01, 2024 - 03:01 PM (IST)

ਲੁਟੇਰਿਆਂ ਦੇ ਹੌਂਸਲੇ ਬੁਲੰਦ, ਬਜ਼ੁਰਗ ਔਰਤ ਦੀ ਚੇਨ ਸਨੈਚ

ਖਰੜ (ਰਣਬੀਰ)- ਇਥੋਂ ਦੇ ਪੁਰਾਣਾ ਮਾਤਾ ਗੁਜਰੀ ਨਗਰ ਦੇ ਇਕ ਮੁਹੱਲੇ ਚੋਂ ਬਜ਼ੁਰਗ ਔਰਤ ਕੋਲੋਂ ਉਸਦੀ ਸੋਨੇ ਦੀ ਚੇਨ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ (60) ਸਾਲਾਂ ਨਿਰਮਲਾ ਦੇਵੀ ਪਤਨੀ ਰੰਗੀਲਾ ਰਾਮ ਵਾਸੀ # 8553, ਆਜ਼ਾਦ ਕੰਪਲੈਕਸ, ਗਲੀ ਨੰਬਰ -12 ਜੋ ਘਰੇਲੂ ਔਰਤ ਹੈ ਚੰਡੀਗੜ੍ਹ ਸਥਿਤ ਆਪਣੇ ਰਿਸ਼ਤੇਦਾਰਾਂ ਕੋਲੋਂ ਵਾਪਸੀ ਤੇ ਇਥੇ ਆਪਣੇ ਘਰ ਵੱਲ ਜਾ ਰਹੀ ਸੀ ਕਿ ਉਸਦੇ ਘਰ ਤੋਂ ਕਰੀਬ 25 ਗਜ ਪਹਿਲਾਂ ਰਾਹ ਦੇ ਵਿੱਚ ਉਸਦੇ ਪਿੱਛੋਂ ਆਏ ਇਕ ਅਣਪਛਾਤੇ ਨੌਜਵਾਨ ਨੇ ਅਚਾਨਕ ਉਸਦੇ ਬਰਾਬਰ ਆਕੇ ਉਸਦੇ ਗਲ 'ਚ ਪਹਿਨੀ ਸੋਨੇ ਦੀ ਚੇਨ ਝਪਟ ਲਈ ਅਤੇ ਉਸਦੇ ਦੇਖਦੇ ਹੀ ਦੇਖਦੇ ਉਥੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

 ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਸਦਾ ਕਿਧਰੇ ਕੁਝ ਪਤਾ ਨਹੀਂ ਲੱਗਾ ਜਿਸਦੀ ਸੂਚਨਾ ਪੁਲਸ ਨੂੰ ਦਿੱਤੇ ਜਾਣ 'ਤੇ ਪੁਲਸ ਵਲੋਂ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News