ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 7 ਲੱਖ ਦੀ ਠੱਗੀ, ਕੇਸ ਦਰਜ
Monday, Nov 19, 2018 - 01:31 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਕੈਨੇਡਾ ਭੇਜਣ ਦੇ ਨਾਂ ’ਤੇ 7 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਇਕ ਵਿਅਕਤੀ ਵਿਰੁੱਧ ਥਾਣਾ ਸਦਰ ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਅਮਨਦੀਪ ਸਿੰਘ ਵਾਸੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਪਿਤਾ ਸਾਬੋ ਤਲਵੰਡੀ ’ਚ ਗੁਰਦੁਆਰਾ ਸਾਹਿਬ ’ਚ ਸੇਵਾਦਾਰ ਸੀ ਤਾਂ ਉਥੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਸੈਦੋ ਪੱਤੀ ਹੰਡਿਆਇਆ ਆਉਂਦਾ ਜਾਂਦਾ ਰਹਿੰਦਾ ਸੀ। ਜਿੱਥੇ ਉਕਤ ਦੋਸ਼ੀ ਨੇ ਮੁਦੱਈ ਦੇ ਪਿਤਾ ਨੂੰ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤਾਂ ਮੁਦੱਈ ਦੇ ਪਿਤਾ ਨੇ ਮੁਦੱਈ ਨੂੰ ਕੈਨੇਡਾ ਭੇਜਣ ਲਈ ਉਕਤ ਦੋਸ਼ੀ ਨੂੰ 7 ਲੱਖ ਰੁਪਏ ਦੇ ਦਿੱਤੇ। ਜਦੋਂ ਉਕਤ ਦੋਸ਼ੀ ਨੇ ਕਿਹਾ ਕਿ ਉਹ ਮੁਦੱਈ ਨੂੰ ਪਹਿਲਾਂ ਸਿੰਘਾਪੁਰ ਭੇਜੇਗਾ ਅਤੇ ਬਾਅਦ ’ਚ ਕੈਨੇਡਾ ਜਿਸ ’ਤੇ ਉਸ ਨੇ ਮੁਦੱਈ ਨੂੰ ਦੋ ਨੰਬਰ ’ਚ ਸਿੰਗਾਪੁਰ ਭੇਜ ਦਿੱਤਾ ਜਿੱਥੇ ਮੁਦੱਈ ਫਡ਼ਿਆ ਗਿਆ। ਜਦੋਂ ਮੁਦੱਈ ਨੇ ਸਿੰਗਾਪੁਰ ਤੋਂ ਹੀ ਉਕਤ ਦੋਸ਼ੀ ਗੁਰਮੀਤ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਿਸ ਕਾਰਨ ਮੁਦੱਈ ਵਾਪਸ ਇੰਡੀਆ ਆ ਗਿਆ। ਮੁਦੱਈ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਉਸ ਨਾਲ 7 ਲੱਖ ਰੁਪਏ ਦੀ ਠੱਗੀ ਮਾਰੀ ਹੈ।
