ਐੱਸ.ਡੀ.ਐੱਮ. ਦਫ਼ਤਰ ਧਰਮਕੋਟ ਵਿਖੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

10/29/2021 10:37:37 AM

ਧਰਮਕੋਟ (ਸਤੀਸ਼): ਐੱਸ.ਡੀ.ਐੱਮ. ਅਤੇ ਤਹਿਸੀਲ ਦਫ਼ਤਰ ਧਰਮਕੋਟ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੜਤਾਲ ਲਗਾਤਾਰ ਜਾਰੀ ਹੈ। ਅੱਜ ਤਹਿਸੀਲ ਦਫਤਰ ਤੇ ਐੱਸ.ਡੀ.ਐਮ. ਦਫ਼ਤਰ ਦੇ ਕਰਮਚਾਰੀਆਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੰਨਾ ਚਿਰ ਤੱਕ ਸਾਡੀਆ ਮੰਗਾਂ ਨੂੰ ਪੂਰਾ ਨਹੀਂ ਕਰਦੀ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਸਾਡੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਦੋਂਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਮੌਕੇ ’ਤੇ ਮੈਡਮ ਕਰਮਜੀਤ ਕੌਰ ਸੁਪਰਡੈਂਟ, ਵਰਿੰਦਰ ਪਾਲ ਸਿੰਘ ਰੀਡਰ, ਮੰਗਤ ਸਿੰਘ ਸੀਨੀਅਰ ਸਹਾਇਕ,ਬਲਜੀਤ ਸਿੰਘ ਬਰਾੜ, ਪ੍ਰਿਸ ਆਰ ਸੀ, ਹਰਿਤ ਨੜੋਆ ਰੀਡਰ, ਰਵਿੰਦਰ ਸਿੰਘ ਐਸ ਡੀ ਐਮ ਦਫ਼ਤਰ, ਸਿਮਰਨਜੀਤ ਕੌਰ , ਪਰਮਜੀਤ ਕੌਰ,ਮਨਜੀਤ ਕੌਰ, ਦਲਜੀਤ ਸਿੰਘ ਬਰਾੜ, ਇਲਾਵਾ ਹੋਰ ਹਾਜ਼ਰ ਸਨ।


Shyna

Content Editor

Related News