ਲੁਧਿਆਣਾ 'ਚ ਸਪਨਾ ਚੌਧਰੀ ਨਾਲ ਠੱਗੀ

Monday, Feb 18, 2019 - 01:38 AM (IST)

ਲੁਧਿਆਣਾ 'ਚ ਸਪਨਾ ਚੌਧਰੀ ਨਾਲ ਠੱਗੀ

ਲੁਧਿਆਣਾ,(ਨਰਿੰਦਰ)- ਐਤਵਾਰ ਦੇਰ ਸ਼ਾਮ ਲੁਧਿਆਣਾ ਦੇ ਪੰਜਾਬੀ ਭਵਨ 'ਚ ਇਕ ਸ਼ੋਅ ਕਰਨ ਪਹੁੰਚੀ ਸਪਨਾ ਚੌਧਰੀ ਨਾਲ ਠੱਗੀ ਵਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸਪਨਾ ਚੌਧਰੀ ਦੇ ਭਰਾ ਵਿਕਾਸ ਦੱਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।ਵਿਕਾਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ  ਕਿ ਲੁਧਿਆਣਾ ਦੇ ਪੰਜਾਬ ਭਵਨ ਵਿਚ ਅੱਜ ਸਪਨਾ ਦਾ ਸ਼ੋਅ ਸੀ। ਸ਼ੋਅ ਦੇ ਆਰਗਨਾਇਜ਼ਰਾਂ ਨਾਲ ਇਸ ਸ਼ੋਅ ਲਈ 8 ਲੱਖ ਰੁਪਏ ਵਿਚ ਗੱਲ ਹੋਈ  ਸੀ। ਆਰਗਨਾਇਜ਼ਰਾਂ ਵਲੋਂ 6 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ ਜਦਕਿ ਬਾਕੀ ਦੀ ਪੇਮੈਂਟ ਅੱਜ ਦਿੱਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਸਪਨਾ ਨੇ ਅੱਜ ਦਾ ਸ਼ੋਅ ਕੀਤਾ ਪਰ ਸ਼ੋਅ ਖਤਮ ਹੁੰਦੇ ਸਾਰ ਜਦ ਉਨ੍ਹਾਂ ਵਲੋਂ ਆਰਗਨਾਇਜ਼ਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਵਿਕਾਸ ਨੇ ਪੁਲਸ ਨੂੰ ਦਿੱਤੇ ਬਿਆਾਨਾਂ ਵਿਚ ਦੋਸ਼ ਲਗਾਇਆ ਕਿ ਆਰਗਨਾਇਜ਼ਰ ਜੋ ਕਿ ਯੂ. ਪੀ. ਸਾਇਡ ਦੇ ਸਨ ਸ਼ੋਅ ਤੋਂ ਬਾਅਦ ਫਰਾਰ ਹੋ ਗਏ ਹਨ। ਫਿਲਹਾਲ ਲੁਧਿਆਣਾ ਡੀਵਜ਼ਨ 5 ਦੀ ਪੁਲਸ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ। ਪੁਲਸ ਸ਼ੋਅ ਦੇ ਆਰਗਨਾਇਜ਼ਰਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਤੈਅ ਤਕ ਪੁੱਜਿਆ ਜਾ ਸਕੇ।  ਜਿਕਰਯੋਗ ਹੈ ਕਿ ਸਪਨਾ ਚੌਧਰੀ ਨੇ ਐਤਵਾਰ ਤੋਂ ਅਗਲੇ 7 ਦਿਨਾਂ ਤਕ ਦੇ ਪ੍ਰੋਗਰਾਮਾਂ ਦੀ ਪੇਮੈਂਟ ਸੈਨਿਕ ਫੰਡ ਵਿਚ ਭੇਜਣ ਦੀ ਗੱਲ ਆਖੀ ਸੀ।  


Related News