ਐੱਸ.ਡੀ.ਓ. ਨੇ ਚਲਾਈ ਗੋਲੀ, 2 ਮੁਲਾਜ਼ਮ ਜ਼ਖਮੀ

01/21/2020 5:20:39 PM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਵਾਟਰ ਐਂਡ ਸੀਵਰੇਜ ਬੋਰਡ 'ਚ ਗੋਲੀ ਚੱਲ ਗਈ। ਗੋਲੀ ਬਰਨਾਲਾ ਸੀਵਰੇਜ ਬੋਰਡ ਦੇ ਐੱਸ.ਡੀ.ਓ. ਵੱਲੋਂ ਚਲਾਈ ਗਈ, ਜਿਸ ਨਾਲ ਸੀਵਰੇਜ ਬੋਰਡ ਦੇ 2 ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋ ਗਏ ਹਨ।

PunjabKesari

ਸੀਵਰੇਜ ਬੋਰਡ ਦੇ ਕਲਰਕ ਅਸ਼ੋਕ ਕੁਮਾਰ ਨੇ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਦਾ ਐੱਸ.ਡੀ.ਓ. ਹਰਸ਼ਰਨ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਇੱਥੇ ਬਿੱਲ ਪਾਸ ਕਰਾਉਣ ਲਈ ਆਇਆ ਸੀ ਪਰ ਬਿੱਲ ਪਾਸ ਨਾ ਹੋਣ ਕਾਰਨ ਉਸ ਨੇ ਜਾਂਦੇ ਹੋਏ ਜ਼ਮੀਨ 'ਤੇ ਇਕ ਫਾਇਰ ਕੀਤਾ, ਜਿਸ ਦੇ ਛਰਲੇ 2 ਮੁਲਾਜ਼ਮਾਂ ਨੂੰ ਲੱਗ ਗਏ। ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਵੀ ਬਿੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਉਦੋਂ ਉਸ ਨੇ ਗਾਲ੍ਹਾਂ ਕੱਢੀਆਂ ਸਨ। ਉਥੇ ਹੀ ਮੌਕੇ 'ਤੇ ਪੁੱਜੀ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
 


cherry

Content Editor

Related News