ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ

10/22/2019 5:22:18 PM

ਸੰਗਰੂਰ (ਬੇਦੀ) : ਸਰਕਾਰ ਵੱਲੋਂ ਜਾਰੀ ਸੇਫ਼ ਸਕੂਲ ਵਾਹਨ ਪਾਲਿਸੀ ਅਤੇ ਮਾਨਯੋਗ ਉੱਚ ਅਦਾਲਤਾਂ ਵੱਲੋਂ ਸਮੇਂ-ਸਮੇਂ 'ਤੇ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਅੱਜ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਸੰਗਰੂਰ ਸ. ਕਰਨਬੀਰ ਸਿੰਘ ਛੀਨਾ ਨੇ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ। ਛੀਨਾ ਵੱਲੋਂ ਵਾਹਨ ਮਾਲਕਾਂ ਅਤੇ ਵਾਹਨ ਚਾਲਕਾਂ ਨੂੰ ਸਕੂਲੀ ਵਾਹਨਾਂ ਦੇ ਪਰਮਿਟ, ਆਰ.ਸੀਜ਼, ਇੰਸ਼ੋਰੈਂਸ, ਪੋਲਿਊਸ਼ਨ ਸਰਟੀਫ਼ਿਕੇਟ ਅਤੇ ਡਰਾਇਵਿੰਗ ਲਾਇਸੰਸ ਆਦਿ ਲੋੜ੍ਹੀਂਦੇ ਦਸਤਾਵੇਜ਼ ਪੂਰੇ ਰੱਖਣ ਲਈ ਹਦਾਇਤ ਕੀਤੀ ਗਈ।

ਛੀਨਾ ਨੇ ਡਰਾਈਵਰਾਂ ਨੂੰ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਦਾਇਤ ਕੀਤੀ ਕਿ ਸਕੂਲੀ ਵਾਹਨਾਂ ਅੰਦਰ ਅੱਗ ਬੁਝਾਊ ਯੰਤਰ, ਮੁੱਢਲੀ ਸਹਾਇਤਾ ਲਈ ਦਵਾਈਆਂ (ਫਸਟ ਏਡ ਕਿੱਟ), ਸੀ.ਸੀ.ਟੀ.ਵੀ ਕੈਮਰੇ, ਡਰਾਇਵਰ ਅਤੇ ਕੰਡਕਟਰ ਦਾ ਵਰਦੀ ਵਿਚ ਹੋਣਾ, ਨੇਮ ਪਲੇਟਸ, ਵਾਹਨਾਂ ਵਿਚ ਫ਼ੀਮੇਲ ਬੱਚਿਆਂ ਨੂੰ ਲਿਜਾਣ ਸਮੇਂ ਲੇਡੀ ਅਟੈਂਡੇਂਟ ਦਾ ਹੋਣਾ, ਸਪੀਡ ਗਵਰਨਰ, ਸਕੂਲ ਵਾਹਨਾਂ ਦਾ ਰੰਗ ਪੀਲਾ ਹੋਣਾ ਅਤੇ ਵਾਹਨਾਂ ਦੀ ਸਾਈਡ ਤੇ ਭੂਰੀ ਪੱਟੀ ਵਿਚ ਸਕੂਲ ਦਾ ਨਾਮ ਲਿਖਿਆ ਹੋਣਾ, ਬੱਚਿਆਂ ਦੀ ਸੇਫ਼ਟੀ ਲਈ ਸਾਈਡ ਗਰਿੱਲਾਂ ਦੀ ਫ਼ਿਟਿੰਗ, ਵਾਹਨਾਂ 'ਤੇ ਸਕੂਲ ਪ੍ਰਿੰਸੀਪਲ ਅਤੇ ਵਾਹਨ ਮਾਲਕਾਂ ਦਾ ਮੋਬਾਇਲ ਨੰਬਰ ਲਿਖਿਆ ਹੋਣਾ ਆਦਿ ਨਿਯਮਾਂ ਦੀ ਪਾਲਣਾ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇ। ਇਸ ਅਚਨਚੇਤ ਚੈਕਿੰਗ ਦੌਰਾਨ ਇਨ੍ਹਾਂ ਗੱਲਾਂ 'ਤੇ ਅਮਲ ਨਾ ਹੋਣ ਦੀ ਸੂਰਤ ਵਿਚ ਕੁੱਝ ਵਾਹਨਾਂ ਦੇ ਚਲਾਨ ਵੀ ਕੀਤੇ ਗਏ।


cherry

Content Editor

Related News