ਸਰਹੱਦੀ ਇਲਾਕੇ ''ਚ ਚਲਾਇਆ ਗਿਆ ''ਆਪਰੇਸ਼ਨ ਸੀਲ 6'', ਨਾਕਾਬੰਦੀ ਕਰ ਕੇ ਵਾਹਨਾਂ ਦੀ ਕੀਤੀ ਗਈ ਚੈਕਿੰਗ
Monday, Apr 15, 2024 - 02:01 AM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਲੋਕ ਸਭਾ ਚੋਣਾਂ ਨੂੰ ਲੈ ਕੇ ਸਰਹੱਦੀ ਖੇਤਰ ਅੰਦਰ ਪੰਜਾਬ ਪੁਲਸ ਅਤੇ ਹੋਰ ਹਥਿਆਰ ਬੰਦ ਫੋਰਸਾਂ ਵੱਲੋਂ ਪੂਰੀ ਸਖ਼ਤੀ ਨਾਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਅਤੇ ਸਮਾਜ ਵਿਰੋਧੀ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਮੁਹਿੰਮ ਤਹਿਤ ਪੁਲਸ ਵੱਲੋਂ ਐਤਵਾਰ ਨੂੰ ਆਪ੍ਰੇਸ਼ਨ ਸੀਲ 6 ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਮੌਕੇ ਭਾਰੀ ਫੋਰਸ ਨਾਲ ਪੁਲਸ ਵੱਲੋਂ ਨੇੜਲੇ ਰਾਜਾਂ ਨੂੰ ਆਉਣ-ਜਾਣ ਵਾਲੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਵਿਸ਼ੇਸ਼ ਤੌਰ 'ਤੇ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੇ ਚਲਦੇ ਸਰਹੱਦੀ ਖੇਤਰ ਬਮਿਆਲ ਦੇ ਨਜ਼ਦੀਕ ਵੀ ਜੰਮੂ ਕਸ਼ਮੀਰ ਤੋਂ ਪੰਜਾਬ ਨੂੰ ਜੋੜਨ ਵਾਲੇ ਮੁੱਖ ਰਸਤਿਆਂ ਤੇ ਵੀ ਪੰਜਾਬ ਪੁਲਸ ਵੱਲੋਂ 10 ਦੇ ਕਰੀਬ ਵੱਖ-ਵੱਖ ਸਥਾਨਾਂ ਤੇ ਨਾਕੇ ਲਗਾਏ ਗਏ ਸਨ, ਜਿਸ ਦੌਰਾਨ ਡੀ.ਐੱਸ.ਪੀ. ਦਿਹਾਤੀ ਹਰਕ੍ਰਿਸ਼ਨ ਸਿੰਘ ਵਲੋ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਨਾਕਿਆਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਜਲੰਧਰ 'ਚ ਹੋਇਆ ਵੱਡਾ ਹਾਦਸਾ, ਮਸ਼ਹੂਰ ਟਰੈਵਲ ਏਜੰਟ ਦੇ ਦਫ਼ਤਰ 'ਚ ਲੱਗੀ ਭਿਆਨਕ ਅੱਗ
ਇਸ ਮੌਕੇ ਡੀ.ਐੱਸ.ਪੀ. ਦਿਹਾਤੀ ਹਰਕਿਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਲੱਗੇ ਹੋਏ ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕੇ 'ਤੇ ਵੀ ਪੂਰੀ ਮੁਸਤੈਦੀ ਦੇ ਨਾਲ ਫੋਰਸ ਤਾਇਨਾਤ ਹੈ ਤਾਂ ਕਿ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੇ ਚਲਦੇ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨਾ ਵਾਪਰ ਸਕੇ। ਆਪਰੇਸ਼ਨ ਸੀਲ 6 ਤਹਿਤ ਪੁਲਸ ਵਲੋ ਬਾਰਡਰ ਏਰੀਏ 'ਚ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲੇ ਸਾਰੇ ਬਦਲਵੇਂ ਰਸਤਿਆਂ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਮੌਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਪੂਰੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਾਹਨਾਂ ਉਪਰ ਵੀ ਨਜ਼ਰ ਰੱਖੀ ਜਾ ਰਹੀ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਜਵਾਨ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e