ਨਾਬਾਲਗ ਭੈਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ੀ ਨੂੰ 7 ਸਾਲ ਦੀ ਕੈਦ

06/08/2019 11:22:36 AM

ਸੰਗਰੂਰ (ਵੈੱਬ ਡੈਸਕ) : ਜ਼ਿਲਾ ਅਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਦੋ ਨਾਬਾਲਗ ਭੈਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ੀ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਪੁਲਸ ਥਾਣਾ ਸੰਦੌੜ ਵਿਚ 15 ਜੁਲਾਈ 2018 ਨੂੰ ਦਰਜ ਮਾਮਲੇ ਅਨੁਸਾਰ 7 ਅਤੇ 3 ਸਾਲ ਦੀਆਂ ਦੋ ਭੈਣਾਂ ਗਲੀ ਵਿਚ ਖੇਡ ਰਹੀਆਂ ਸਨ। ਕਾਫੀ ਦੇਰ ਤੱਕ ਨਾ ਪਰਤਣ 'ਤੇ ਜਦੋਂ ਪਿਤਾ ਅਤੇ ਚਾਚਾ ਨੇ ਉਨ੍ਹਾਂ ਦੀ ਭਾਲ ਕੀਤੀ ਤਾਂ ਇਕ ਪਲਾਟ ਹਰਦੀਪ ਸਿੰਘ (34) ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਉਨ੍ਹਾਂ ਨੂੰ ਦੇਖ ਕੇ ਹਰਦੀਪ ਉਥੋਂ ਦੌੜ ਗਿਆ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਹਰਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਦੋਸ਼ੀ ਪਾਏ ਜਾਣ 'ਤੇ ਹਰਦੀਪ ਨੂੰ 7 ਸਾਲ ਕੈਦ ਅਤੇ 30 ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।


cherry

Content Editor

Related News