ਦਿੱਲੀ ਤੋਂ ਸਾਹਨੇਵਾਲ ਹਵਾਈ ਅੱਡੇ ਪਹੁੰਚੇ ਮੁਸਾਫ਼ਰਾਂ ਦੇ ਲਏ ਨਮੂਨੇ
Tuesday, Jun 02, 2020 - 02:59 PM (IST)

ਸਾਹਨੇਵਾਲ, (ਹਨੀ)— ਸਾਹਨੇਵਾਲ ਲੁਧਿਆਣਾ ਹਵਾਈ ਅੱਡੇ 'ਤੇ ਸੋਮਵਾਰ ਆਈ ਘਰੇਲੂ ਏਅਰ ਇੰਡੀਆਂ ਦੀ ਫਲਾਈਟ 'ਚ ਦਿੱਲੀ ਤੋਂ ਲੁਧਿਆਣਾ ਲਈ 31 ਮੁਸਾਫ਼ਰ ਸਵਾਰ ਹੋ ਕੇ ਆਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਕੋਵਿਡ-19 ਡਾ. ਗੁਰਦੀਪ ਸਿੰਘ ਉਮੈਦਪੁਰ ਨੇ ਦੱਸਿਆ ਕਿ ਸੋਮਵਾਰ ਏਅਰ ਇੰਡੀਆਂ ਦੀ ਫਲਾਈਟ ਜਿਸ 'ਚ 31 ਵਿਅਕਤੀ ਸਫਰ ਕਰ ਕੇ ਦਿੱਲੀ ਤੋਂ ਸਾਹਨੇਵਾਲ ਲੁਧਿਆਣਾ ਹਵਾਈ ਅੱਡਾ 'ਤੇ ਆਏ। ਡਾਕਟਰਾਂ ਅਮਲੇ ਵੱਲੋਂ ਉਨ੍ਹਾਂ 31 ਮੁਸਾਫਰਾਂ ਦੇ ਕੋਰੋਨਾ ਨਮੂਨੇ ਲਏ ਗਏ ਤੇ ਪਟਿਆਲਾ ਦੀ ਲੈਬ ਵਿਖੇ ਭੇਜੇ ਗਏ ਹਨ।