ਜਲੰਧਰ RTO ਦੀ ਵੱਡੀ ਲਾਪਰਵਾਹੀ: ਅਪੁਆਇੰਟਮੈਂਟ ਲੈ ਕੇ ਪਹੁੰਚੇ ਲੋਕਾਂ ਨੂੰ ਦਫ਼ਤਰ ਦੇ ਮਿਲੇ ''ਬੂਹੇ ਬੰਦ''

Saturday, Jan 03, 2026 - 08:25 PM (IST)

ਜਲੰਧਰ RTO ਦੀ ਵੱਡੀ ਲਾਪਰਵਾਹੀ: ਅਪੁਆਇੰਟਮੈਂਟ ਲੈ ਕੇ ਪਹੁੰਚੇ ਲੋਕਾਂ ਨੂੰ ਦਫ਼ਤਰ ਦੇ ਮਿਲੇ ''ਬੂਹੇ ਬੰਦ''

ਜਲੰਧਰ, (ਸੋਨੂੰ)- ਬੱਸ ਸਟੈਂਡ ਨੇੜੇ ਸਥਿਤ ਆਰ.ਟੀ.ਓ. (RTO) ਡਰਾਈਵਿੰਗ ਟੈਸਟ ਟਰੈਕ 'ਤੇ ਅੱਜ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਪਹਿਲਾਂ ਤੋਂ ਤੈਅ ਅਪੁਆਇੰਟਮੈਂਟ ਮੁਤਾਬਕ ਲਾਇਸੈਂਸ ਬਣਵਾਉਣ ਪਹੁੰਚੇ ਪਰ ਅੱਗੇ ਦਫ਼ਤਰ ਨੂੰ ਤਾਲੇ ਲੱਗੇ ਹੋਏ ਸਨ। ਇਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨਿਕ ਢਿੱਲ-ਮੱਠ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਗਿਆ।

ਜਾਣਕਾਰੀ ਅਨੁਸਾਰ, ਇਸ ਮੌਕੇ 40 ਤੋਂ ਵੱਧ ਲੋਕ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ। ਪੀੜਤਾਂ ਦਾ ਕਹਿਣਾ ਹੈ ਕਿ ਲਾਇਸੈਂਸ ਅਪਲਾਈ ਕਰਨ ਲਈ ਪਹਿਲਾਂ ਜਮ੍ਹਾਂ ਕਰਵਾਈ ਗਈ ਸਰਕਾਰੀ ਫੀਸ ਖਰਾਬ ਹੋ ਰਹੀ ਹੈ ਕਿਉਂਕਿ ਦਫ਼ਤਰ ਬੰਦ ਹੋਣ ਕਾਰਨ ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਅਪੁਆਇੰਟਮੈਂਟ ਲੈਣ ਲਈ ਕਿਹਾ ਜਾ ਰਿਹਾ ਹੈ।

PunjabKesari

ਪੀੜਤਾਂ ਦੀ ਜ਼ਬਾਨੀ

ਪੀੜਤ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਇਕ ਮਹੀਨਾ ਪਹਿਲਾਂ ਅਪੁਆਇੰਟਮੈਂਟ ਲਈ ਸੀ ਅਤੇ ਉਸ ਨੂੰ 3 ਜਨਵਰੀ ਨੂੰ ਦੁਪਹਿਰ 3 ਵਜੇ ਦਾ ਸਮਾਂ ਦਿੱਤਾ ਗਿਆ ਸੀ। ਉਹ ਆਪਣੀ ਦੁਕਾਨ ਛੱਡ ਕੇ ਲਾਇਸੈਂਸ ਬਣਵਾਉਣ ਪਹੁੰਚਿਆ ਸੀ ਪਰ ਦਫ਼ਤਰ ਬੰਦ ਹੋਣ ਕਾਰਨ ਉਸ ਨੂੰ ਖੱਜਲ-ਖੁਆਰ ਹੋਣਾ ਪਿਆ।

ਰਾਮਾਮੰਡੀ ਤੋਂ ਆਏ ਨੌਜਵਾਨ ਅਮਨਦੀਪ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਉਹ ਦੂਜੀ ਵਾਰ ਲਾਇਸੈਂਸ ਬਣਵਾਉਣ ਆਇਆ ਹੈ। ਇਸ ਤੋਂ ਪਹਿਲਾਂ ਵੀ ਉਸ ਦੀ ਫੀਸ ਅਤੇ ਅਪੁਆਇੰਟਮੈਂਟ ਬਰਬਾਦ ਹੋ ਚੁੱਕੀ ਹੈ ਅਤੇ ਅੱਜ ਫਿਰ 3 ਵਜੇ ਦਾ ਸਮਾਂ ਹੋਣ ਦੇ ਬਾਵਜੂਦ ਦਫ਼ਤਰ ਨੂੰ ਤਾਲੇ ਲੱਗੇ ਮਿਲੇ।

ਪ੍ਰਸ਼ਾਸਨ ਦੀ ਇਸ ਕਾਰਜਪ੍ਰਣਾਲੀ ਕਾਰਨ ਆਮ ਜਨਤਾ ਵਿੱਚ ਭਾਰੀ ਰੋਸ਼ ਹੈ ਕਿਉਂਕਿ ਲੋਕ ਆਪਣਾ ਕੰਮ-ਕਾਰ ਛੱਡ ਕੇ ਇੱਥੇ ਪਹੁੰਚਦੇ ਹਨ ਪਰ ਉਨ੍ਹਾਂ ਨੂੰ ਬਿਨਾਂ ਕੰਮ ਹੋਏ ਹੀ ਵਾਪਸ ਮੁੜਨਾ ਪੈ ਰਿਹਾ ਹੈ।


author

Rakesh

Content Editor

Related News