ਬਾਲੀਵੁੱਡ ਫਿਲਮ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਪਹੁੰਚੇ ਸ੍ਰੀ ਦਰਬਾਰ ਸਾਹਿਬ
Friday, Jan 02, 2026 - 12:36 AM (IST)
ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ’ਤੇ ਦਰਸ਼ਨ ਕਰਨ ਦੌਰਾਨ ਬਾਲੀਵੁੱਡ ਫਿਲਮ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ। ਇਸ ਦੌਰਾਨ ਮੁਕੇਸ਼ ਛਾਪੜਾ ਨੇ ਜਿੱਥੇ ਗੁਰੂ ਘਰ ਦੇ ਦਰਸ਼ਨ ਕਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਰੂਹਾਨੀਅਤ ਦੇ ਕੇਂਦਰ ਵਿਖੇ ਆ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ। ਉਹਨਾਂ ਅੱਜ ਜਿੱਥੇ ਪੂਰੇ ਬਾਲੀਵੁੱਡ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉੱਥੇ ਹੀ ਪਰਮਾਤਮਾ ਦੇ ਚਰਨਾਂ ਵਿੱਚ ਪੰਜਾਬ ਦੀ ਖੁਸ਼ਹਾਲੀ ਦੀ ਅਰਦਾਸ ਵੀ ਕੀਤੀ। ਦੱਸ ਦਈਏ ਕਿ ਹੁਣ ਤੱਕ ਮੁਕੇਸ਼ ਛਾਬੜਾ ਵੱਲੋਂ ਲਗਭਗ 400 ਤੋ ਵੱਧ ਪ੍ਰਸਿੱਧ ਫਿਲਮਾਂ ਦੀ ਕਾਸਟਿੰਗ ਕੀਤੀ ਜਾ ਚੁੱਕੀ ਹੈ।
