ਅਕਾਲੀ ਭਾਜਪਾ ਦੇ ਉਮੀਦਵਾਰ ਨਾ ਹੋਣ ਕਰਕੇ ਕਈ ਵਾਰਡਾਂ ਵਿਚ ਕਾਂਗਰਸ ਅਤੇ ਆਪ ਵਿਚਕਾਰ ਹੋਵੇਗਾ ਮੁਕਾਬਲਾ

02/06/2021 5:06:10 PM

ਮਲੋਟ (ਜੁਨੇਜਾ,ਕਾਠਪਾਲ): ਦੋ ਦਹਾਕੇ ਅਕਾਲੀ ਭਾਜਪਾ ਦੇ ਕਬਜ਼ੇ ਵਿਚ ਰਹੀ ਨਗਰ ਪਾਲਿਕਾ ਮਲੋਟ ਵਿਚ ਇਸ ਵਾਰ ਅਜੀਬ ਸਥਿਤੀ ਬਣੀ ਹੋਈ ਹੈ। ਭਾਵੇਂ ਕਾਂਗਰਸ,ਅਕਾਲੀ ਦਲ ਅਤੇ ਆਪ ਨੇ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰ ਉਤਾਰ ਕਿ ਸੂਚੀ ਜਾਰੀ ਕੀਤੀ ਸੀ ਉੱਥੇ  ਉਮੀਦਵਾਰਾਂ ਬਾਰੇ ਭਾਜਪਾ ਦੀ ਭਾਲ ਲਈ ਭਾਜਪਾ ਨੂੰ ਕੜੀ ਮੁਸ਼ੱਕਤ ਕਰਨੀ ਪਈ ਤੇ ਵੱਡੇ ਆਗੂਆਂ ਨੇ ਉਮੀਦਵਾਰ ਬਨਣ ਤੋਂ ਕਿਨਾਰਾ ਕੀਤਾ। 159 ਉਮੀਦਵਾਰ ਬਾਕੀ- 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਵਿਚ 187 ਉਮੀਦਵਾਰਾਂ ਵੱਲੋਂ ਨਾਮਜ਼ਦੀਆਂ ਭਰਨ ਤੋਂ ਬਾਅਦ 10 ਉਮੀਦਵਾਰਾਂ ਦੇ ਨਾਮਕਰਨ ਪੱਤਰ ਰੱਦ ਹੋ ਗਏ ਜਦ ਕਿ 18 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ, ਜਿਸ ਤੋਂ ਬਾਅਦ 159 ਉਮੀਦਵਾਰ ਚੋਣ ਮੈਦਾਨ ਵਿਚ ਬਾਕੀ ਰਹਿ ਗਏ ਹਨ। 

1 ਨੰਬਰ ਵਿਚ ਸਭ ਤੋਂ ਘੱਟ ਅਤੇ 9 ਵਿਚ ਸਭ ਤੋਂ ਵੱਧ ਉਮੀਦਵਾਰ- ਵੱਖ-ਵੱਖ ਵਾਰਡਾਂ ਵਿਚ ਉਮੀਦਵਾਰਾਂ ਬਾਰੇ ਵੇਖੀਏ ਤਾਂ 1 ਨੰਬਰ ਵਾਰਡ ਵਿਚ ਸਭ ਤੋਂ ਘੱਟ ਉਮੀਦਵਾਰ 3 ਹਨ ਜਦ ਕਿ ਵਾਰਡ ਨੰਬਰ 14 ਵਿਚ ਸਭ ਤੋਂ ਵੱਧ 9 ਉਮੀਦਵਾਰ ਹਨ । ਇਸ ਤੋਂ ਇਲਾਵਾ ਦੋ ਦਹਾਕੇ ਸਾਲਾਂ ਤੋਂ ਵੱਧ ਸਮਾਂ ਪਾਲਿਕਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਅਕਾਲੀ ਭਾਜਪਾ ਵਿਚ ਉਮੀਦਵਾਰਾਂ ਨੂੰ ਲੈ ਕੇ ਸਥਿਤੀ ਬਹੁਤੀ ਚੜਦੀ ਕਲਾਂ ਵਾਲੀ ਨਹੀਂ। 

ਅਕਾਲੀ  4 ਅਤੇ ਭਾਜਪਾ 8 ਵਾਰਡਾਂ ਵਿਚੋਂ ਗੈਰ ਹਾਜ਼ਰ-ਇਸ ਲਈ ਉਮੀਦਵਾਰਾਂ ਬਾਰੇ ਸਪਸ਼ਟ ਸਥਿਤੀ ਹੋਣ ਤੋਂ ਬਾਅਦ 4 ਵਾਰਡ ਅਜਿਹੇ ਹਨ ਜਿਥੇ ਅਕਾਲੀ ਦਲ ਦੇ ਉਮੀਦਵਾਰ ਨਹੀਂ ਦੋ ਵਾਰਡ 6 ਅਤੇ 22 ਅਜਿਹੇ ਹਨ ਜਿਥੇ ਬੀ ਜੇ ਪੀ ਅਤੇ ਅਕਾਲੀ ਦਲ ਦਾ ਉਮੀਦਵਾਰ ਨਾ ਹੋਣ ਕਰਕੇ ਕਾਂਗਰਸ ਅਤੇ ਆਪ ਦਾ ਮੁਕਾਬਲਾ ਹੈ। ਦੋ ਹੋਰ ਵਾਰਡਾਂ 16 ਅਤੇ 22 ਵਿਚ ਅਕਾਲੀ ਦਲ ਦੇ ਉਮੀਦਵਾਰ ਨਹੀਂ ਜਦ ਕਿ 1,6,8,12,22,23,24,25 ਸਮੇਤ 8 ਵਾਰਡਾਂ ਵਿਚ ਭਾਜਪਾ ਦਾ ਉਮੀਦਵਾਰ ਨਹੀਂ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀ ਟਰਮ ਵਿਚ ਭਾਜਪਾ ਦੇ 9 ਐਮ.ਸੀ. ਸਨ। ਉਹਨਾਂ ਵਿਚ ਸਿਰਫ਼ ਰਿਜਰਵ ਵਾਰਡਾਂ ਤੇ 2 ਖੜੇ ਹਨ ਜਦਕਿ ਪੰਜ ਸਾਲਾ ਪ੍ਰਧਾਨਗੀਆਂ ਮਾਣਦੇ ਰਹੇ ਵੱਡੇ ਭਾਜਪਾਈ ਮੈਦਾਨ  ਵਿਚ ਉਤਰੇ ਨਹੀ ਅਤੇ ਸਭ ਤੋਂ ਕਮਜ਼ੋਰ ਸਥਿਤੀ ਭਾਜਪਾ ਦੇ ਗੜ ਕੈਂਪ ਵਿਚ ਦਿੱਸੀ ਹੈ।


Shyna

Content Editor

Related News