ਐੱਸ. ਐੱਚ. ਓ. ’ਤੇ ਲਾਏ ਗਾਲੀ-ਗਲੋਚ ਕਰਨ ਦੇ ਦੋਸ਼, ਅਧਿਕਾਰੀ ਨੇ ਦੋਸ਼ ਨਕਾਰੇ

Wednesday, Oct 17, 2018 - 12:26 AM (IST)

ਐੱਸ. ਐੱਚ. ਓ. ’ਤੇ ਲਾਏ ਗਾਲੀ-ਗਲੋਚ ਕਰਨ ਦੇ ਦੋਸ਼, ਅਧਿਕਾਰੀ ਨੇ ਦੋਸ਼ ਨਕਾਰੇ

ਲੌਂਗੋਵਾਲ, (ਵਸ਼ਿਸ਼ਟ)– ਇਕ ਵਿਆਹੁਤਾ ਦੀ ਸ਼ਿਕਾਇਤ ’ਤੇ ਪਰਚਾ ਦਰਜ ਨਾ ਕੀਤੇ ਜਾਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ)  ਨੇ  ਮੰਗਲਵਾਰ  ਨੂੰ ਥਾਣਾ ਲੌਂਗੋਵਾਲ ਵਿਖੇ ਧਰਨਾ ਦੇ ਕੇ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਲੌਂਗੋਵਾਲ ਤੋਂ ਇਕ ਲਡ਼ਕੀ ਮਨਦੀਪ ਕੌਰ, ਜੋ ਕਿ ਪਿੰਡ ਝੰਡੂਕੇ ਵਿਖੇ ਵਿਆਹੀ ਹੋਈ ਹੈ,  ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਫੋਨ ’ਤੇ ਧਮਕੀਆਂ ਦਿੱਤੀਆਂ ਗਈਆਂ, ਜਿਸ ਦੀ ਰਿਕਾਰਡਿੰਗ ਸਬੂਤ ਵਜੋਂ ਉਸ ਦੇ ਕੋਲ ਮੌਜੂਦ ਹੈ। ਜਦ ਇਸ ਸ਼ਿਕਾਇਤ ’ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਡੀ. ਐੱਸ. ਪੀ. ਸੁਨਾਮ ਕੋਲ ਵੀ ਫਰਿਆਦ ਲੈ ਕੇ ਗਏ। ਆਗੂਆਂ ਨੇ ਕਿਹਾ ਕਿ ਜਦੋਂ ਕੱਲ ਉਹ ਥਾਣਾ ਲੌਂਗੋਵਾਲ ਦੇ ਮੁਖ਼ੀ ਨੂੰ ਮਿਲੇ ਤਾਂ ਉਨ੍ਹਾਂ  ਨੇ ਇਸ ਮਾਮਲੇ ਵਿਚ ਸਮਝੌਤਾ ਕਰਵਾਉਣ ਲਈ ਉਨ੍ਹਾਂ ’ਤੇ ਨਾਜਾਇਜ਼ ਦਬਾਅ ਪਾਇਆ। ਜਦੋਂ ਉਨ੍ਹਾਂ ਥਾਣਾ ਮੁਖੀ ਨੂੰ ਕਾਰਵਾਈ ਕਰਨ ਲਈ ਕਿਹਾ ਤਾਂ  ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗਾਲੀ-ਗਲੋਚ ਕੀਤੀ ਗਈ ਅਤੇ  ਧਾਰਾ 307 ਦੇ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਇਸ ਸੰਘਰਸ਼ ਨੂੰ ਜਾਰੀ ਰੱਖਣਗੇ। ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨ ਯੂਨੀਅਨ ਧਰਨਾ ਦੇਣ ਜਾ ਰਹੀ ਸੀ ਤਾਂ ਇੱਥੋਂ ਦੀ ਪੁਲਸ ਨੇ ਉਨ੍ਹਾਂ ਕੋਲੋਂ ਦਰੀਆਂ, ਸਾਊਂਡ ਅਤੇ  ਬਰਤਨ ਖੋਹਣ ਦੀ  ਕੋਸ਼ਿਸ਼ ਕੀਤੀ ।
ਇਸ ਮੌਕੇ ਯੂਨੀਅਨ ਆਗੂ  ਬੂਟਾ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਸਿੰਘ ਲੌਂਗੋਵਾਲ, ਕਾਮਰੇਡ ਸੱਤਪਾਲ ਸੱਤਾ,  ਅਮਰ ਸਿੰਘ, ਦਰਬਾਰਾ ਸਿੰਘ, ਦੇਸ ਰਾਜ ਲੌਂਗੋਵਾਲ, ਨਛੱਤਰ ਸਿੰਘ, ਮੰਡੇਰ ਕਲਾਂ, ਦਲਵਾਰਾ ਸਿੰਘ, ਗੁਰਲਾਲ ਸਿੰਘ ਲੋਹਾਖੇਡ਼ਾ, ਸਰਦਾਰਾ ਸਿੰਘ, ਸਰੂਪ ਚੰਦ ਕਿਲਾ ਭਰੀਆਂ, ਸੁਰਜੀਤ ਸਿੰਘ ਬਟੂਹਾ, ਜਰਨੈਲ ਸਿੰਘ, ਸਾਧੂ ਸਿੰਘ ਸ਼ੇਰੋਂ, ਬਲਾਕ ਜਨਰਲ ਸਕੱਤਰ ਗੋਬਿੰਦਰ ਸਿੰਘ ਬਡਰੁੱਖਾਂ ਆਦਿ ਵੀ ਹਾਜ਼ਰ ਸਨ।  


Related News