ਮਲੋਟ ਵਿਖੇ ਬਲੈਰੋ ਗੱਡੀ ’ਚੋਂ ਸਾਢੇ 6 ਲੱਖ ਰੁਪਏ ਬਰਾਮਦ
Friday, Feb 04, 2022 - 10:17 AM (IST)

ਮਲੋਟ (ਜੁਨੇਜਾ) : ਪੁਲਸ ਵੱਲੋਂ ਕੀਤੀ ਨਾਕਾਬੰਦੀ ਤਹਿਤ ਸਿਟੀ ਮਲੋਟ ਪੁਲਸ ਨੇ ਬਠਿੰਡਾ ਚੌਕ ਵਿਚ ਇਕ ਵਿਅਕਤੀ ਤੋਂ ਸਾਢੇ 6 ਲੱਖ ਦੀ ਰਾਸ਼ੀ ਬਰਾਮਦ ਕੀਤੀ ਹੈ। ਸਿਟੀ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਬਠਿੰਡਾ ਚੌਕ ਮਲੋਟ ਵਿਚ ਇਕ ਬਲੈਰੋ ਗੱਡੀ ਨੰਬਰ ਆਰ. ਜੇ. 18 ਯੂ. ਬੀ. 2242 ਨੂੰ ਰੋਕ ਕੇ ਤਲਾਸ਼ੀ ਲਈ, ਜਿਸ ’ਚ ਸਵਾਰ ਮਹਿੰਦਰ ਸਿੰਘ ਪੁੱਤਰ ਆਦੂ ਰਾਮ ਵਾਸੀ ਬਾਲਾਸਰ ਪਾਸੋਂ 6 ਲੱਖ 50 ਹਜ਼ਾਰ ਦੀ ਨਕਦੀ ਬਰਾਮਦ ਕੀਤੀ। ਉਕਤ ਚਾਲਕ ਇਸ ਸਬੰਧੀ ਕੋਈ ਤਸੱਲੀਬਖਸ਼ ਉਤਰ ਨਹੀਂ ਦੇ ਸਕਿਆ।
ਇਹ ਵੀ ਪੜ੍ਹੋ : ਪੁਲਸ ਨੇ ਟਰੈਕਟਰ-ਟਰਾਲੀ ਚੋਰ ਕੀਤਾ ਕਾਬੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ