ਹਸਪਤਾਲ ’ਚ ਵਿਅਕਤੀ ਦੀ ਕੁੱਟ-ਮਾਰ ਕਰ ਕੇ ਖੋਹੀ ਨਕਦੀ, ਪੁਲਸ ਜਾਂਚ ਜਾਰੀ
Friday, Oct 05, 2018 - 12:39 AM (IST)

ਮੋਗਾ, (ਅਾਜ਼ਾਦ)- ਮੋਗਾ ਦੇ ਸਿਵਲ ਹਸਪਤਾਲ ਵਿਚ ਕੁੱਝ ਵਿਅਕਤੀਆਂ ਵਲੋਂ ਗਾਇਨੀ ਵਾਰਡ ’ਚ ਭਰਤੀ ਇਕ ਅੌਰਤ ਦੇ ਪਤੀ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰਨ ਦੇ ਇਲਾਵਾ ਉਸ ਤੋਂ ਨਕਦੀ ਅਤੇ ਹੋਰ ਸਾਮਾਨ ਖੋਹਣ ਦਾ ਪਤਾ ਲੱਗਾ ਹੈ। ਪੁਲਸ ਨੂੰ ਦਿੱਤੀ ਗਈ ਸੂਚਨਾ ’ਚ ਪੁਲਸ ਨੇ ਦੋ ਵਿਅਕਤੀਆਂ ਨੂੰ ਦਬੋਚ ਲਿਆ ਅਤੇ ਉਸ ਨੂੰ ਥਾਣੇ ਲੈ ਗਏ। ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਜ਼ਿਲੇ ਦੇ ਕਸਬਾ ਮੱਖੂ ਨਿਵਾਸੀ ਰਾਮ ਸਿੰਘ ਮੋਗਾ ਵਿਚ ਆਪਣੀ ਪਤਨੀ ਨੂੰ ਮਿਲਣ ਲਈ ਆਇਆ ਸੀ, ਜੋ ਗਾਇਨੀ ਵਾਰਡ ਵਿਚ ਭਰਤੀ ਹੈ। ਉਸ ਨੇ ਕਿਹਾ ਕਿ ਜਦ ਉਹ ਸਵੇਰੇ ਬਾਥਰੂਮ ਜਾ ਕੇ ਵਾਪਸ ਆ ਰਿਹਾ ਸੀ ਤਾਂ ਉਥੇ ਖਡ਼੍ਹੇ ਲਡ਼ਕਿਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਘੇਰ ਕੇ ਕੁੱਟ-ਮਾਰ ਕਰਨ ਲੱਗੇ ਅਤੇ ਉਸ ਤੋਂ ਨਕਦੀ ਅਤੇ ਹੋਰ ਸਾਮਾਨ ਖੋਹ ਲਿਆ, ਜਿਸ ’ਤੇ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਜਦ ਉਕਤ ਲਡ਼ਕੇ ਭੱਜਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਜਾ ਦਬੋਚਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।